ਪੰਨਾ:ਟੈਗੋਰ ਕਹਾਣੀਆਂ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪਵੇਗੀ ਇਹ ਖਿਆਲ ਕਰ ਕ ਮੈਂ ਜਿਸ ਹੀ ਬੇ-ਚੈਨ ਹੋ ਗਿਆ ਪਰ ਮੇਰੇ ਕੁਝ ਕਹਿਣ ਤੋਂ ਪਹਿਲੋਂ ਹੀ ਨਲਨੀ ਚਾਹ ਲੈਣ ਵਾਸਤੇ ਅੰਦਰ ਚਲੀ ਗਈ ਮੈਨੂੰ ਇਸ ਤਰ੍ਹਾਂ ਮਲੂਮ ਹੋਇਆਂ ਜਿਸ ਤਰ੍ਹਾਂ ਪੂਜਾ ਦੇ
ਜੰਗਲ ਵਿਚ ਰਿਸ਼ੀ ਕਨੂੰ ਨੇ ਆਪਣੀ ਧੀ ਸ਼ਕੁੰਤਲਾ ਨੂੰ ਪਰੋਨੇ ਰਾਜਾ ਵਾਸਤੇ ਇਕ ਚਾਹ ਦਾ ਪਿਆਲਾ ਲਿਆਉਣ ਵਾਸਤੇ ਕਿਹਾ ਹੋਵੇ। ਪਰ੍ਹੋਨੇ ਲਈ ਸਚ ਮੁਚ ਉਹ ਅੰਮ੍ਰਿਤ ਦੀ ਨਿਆਈਂ ਹੋਵੇਗੀ ਪਰ ਕੀ ਇਹ ਕੰਮ ਕਰਨ ਲਈ ਉਹੀ ਸੀ, ਕੋਈ ਨੌਕਰ ਕੋਲ ਨਹੀਂ ਸੀ।
ਹੁਣ ਮੈਂ ਰੋਜ ਬਾਬੂ ਸ਼ਿਆਮ ਚਰਨ ਦੇ ਘਰ ਜਾਨ ਲਗਾ। ਇਸ ਤੋਂ ਪੈਹਲੋ ਮੈਂ ਚਾਹ ਤੋਂ ਬਹੁਤ ਡਰਦਾ ਰੈਂਹਦਾ ਸੀ ਪਰ ਹੁਨ ਸਵੇਰੇ,ਸ਼ਾਮ ਰੋਜ਼ਾਨਾ ਚਾਹ ਦਾ ਚਸਕਾ ਪੈ ਗਿਆ।
ਬੀ. ਏ. ਦਾ ਇਮਤਿਹਾਨ ਪਾਸ ਕਰਨ ਲਈ ਮੈਂ ਇਕ ਜਰਮਨ ਫਲਾਸਫਰ ਦਾ ਲਿਖਿਆ ਹੋਇਆ ਇਤਹਾਸ ਪੜ੍ਹਿਆ ਸੀ। ਕੁਝ ਦਿਨ ਮੈਂ ਇਸੇ ਓਹਲੇ ਗੋਰੀ ਦੇ ਘਰ ਜਾਂਦਾ ਰਿਹਾ ਜਿਸਤਰਾਂ ਮੈਂ ਸ਼ਿਆਮ ਚਰਨ ਬਾਬੂ ਦੇ ਪਾਸੋਂ ਇਸੇ ਇਤਹਾਸ ਦੇ ਪੜ੍ਹਨ ਵਾਸਤੇ ਜਾਂਦਾ ਸੀ। ਓਹ ਅਜੇ ਤਕ ਹਮਲਿਟ ਵਗੈਰਾ ਪੜਨ ਵਿਚ ਲਗਾ ਹੋਇਆ ਸੀ। ਇਸ ਲਈ ਮੈਂ ਓਹਨਾਂ ਨੂੰ ਵਿਦਿਆਰਥੀ ਖਿਆਲ ਕਰਦਾ ਰਿਹਾ ਨਾਲੇ ਮੈਂ ਆਪਨਾ ਇਲਮ ਜ਼ਾਹਿਰ ਕਰਦਾ ਸੀ। ਸ਼ਿਆਮ ਚਰਨ ਕੁਝ ਇਸ ਤਰਾਂ ਦੇ ਭਲੇ ਤੇ ਘਟ ਬੋਲਨ ਵਾਲੇ ਆਦਮੀ ਸਨ ਮੇਰੇ ਵਰਗੇ ਛੋਟੀ ਉਮਰ ਵਾਲੇ ਮੁੰਡੇ ਦੀਆਂ ਗਲਾਂ ਵੀ ਮੰਨ ਲੈਂਦੇ ਸਨ ਓਹ ਇਸ ਗ਼ਲ ਤੋਂ ਬਹੁਤ ਡਰਦੇ ਸੀ ਕਿ ਕਿਤੇ ਮੈਂ ਇਨਾਂ ਦੀ ਨੁਕਤਾ ਚੀਨੀ ਤੋਂ ਗੁਸੇ ਨਾ ਹੋ ਜਾਵਾਂ ਮੈਂ ਜਦ ਇਸ ਤਰਾਂ ਕਰਨ ਲਗਦਾ ਤਦ ਨਲਨੀ ਕਿਸੇ ਨਾ ਕਿਸੇ ਬਹਾਨੇ ਉਠ ਕੇ ਅੰਦਰ ਚਲੀ ਜਾਂਦੀ ਸੀ। ਇਸ ਦੇ ਇਸਤਰ੍ਹਾਂ ਕਰਨ ਨਾਲ ਮੈਨੂੰ ਬਹੁਤ

-੧੩੯-