ਪੰਨਾ:ਟੈਗੋਰ ਕਹਾਣੀਆਂ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਬਰਾਂਡੇ ਅੰਦਰ ਇਕ ਹੱਥ ਵਿਚ ਸਟੋਪ ਤੇ ਦੂਸਰੇ ਵਿਚ ਚਾਹ ਦਾ ਸਾਮਾਨ ਲਿਆ ਕੇ ਉਹਨੇ ਸ਼ਿਆਮ ਚਰਨ ਨੂੰ ਕਿਹਾ, "ਤੁਸੀਂ ਕਿਉਂ ਇਨ੍ਹਾਂ ਫਜ਼ੂਲ ਗੱਲਾਂ ਵਿਚ ਨਵਲ ਕਿਸ਼ੋਰ ਦਾ ਵਕਤ ਖਰਾਬ ਕਰ ਰਹੇ ਹੋ -ਆਓ ਨਵਲ ਕਿਸ਼ੋਰ ਬਾਬੂ ਇਸ ਤਰ੍ਹਾਂ ਬਕਵਾਸ ਕਰਨ ਤੋਂ ਤਾਂ ਅੱਛਾ ਹੈ ਕਿ ਤੁਸੀਂ ਚਾਹ
ਬਨਾਣ ਵਿਚ ਮੇਰੀ ਮਦਦ ਕਰੋ।"
ਸ਼ਿਆਮ ਚਰਨ ਦਾ ਕੋਈ ਕਸੂਰ ਨਹੀਂ ਸੀ ਅਤੇ ਇਹ ਗਲ ਨਲਨੀ ਕੋਲੋਂ ਵੀ ਲੁਕੀ ਨਹੀਂ ਹੋਈ ਸੀ ਸ਼ਿਆਮ ਚਰਨ ਨੇ ਹੱਸ ਕੇ ਕਿਹਾ
"ਚੰਗਾ ਕਵਲ ਬਾਬੂ ਇਸ ਵਿਸ਼ੇਤੇ ਦੂਸਰੇ ਦਿਨ ਗਲ ਬਾਤ ਹੋਵੇਗੀ।"
ਇਸ ਤੋਂ ਪਿਛੋਂ ਉਹ ਇਕ ਕਿਤਾਬ ਗੌਰ ਨਾਲ ਪੜ੍ਹਨ ਲਗੇ ਇਕ ਦਿਨ ਤੀਜੇ ਪਹਿਰ ਇਸੇ ਤਰ੍ਹਾਂ ਦੀ ਕੋਈ ਗਲ ਲੈ ਕੇ ਸ਼ਿਆਮ ਚਰਨ ਨੂੰ ਆਪਣੀ ਲਿਆਕਤ ਦਿਖਾਨਾਂ ਚਾਹੁੰਦਾ ਸਾਂ ਅਤੇ ਉਹਨਾਂ ਨੂੰ ਹਰਾਨੀ ਵਿਚ ਪਾਣ ਦੀ ਕੋਸ਼ਸ਼ ਕਰ ਰਿਹਾ ਸਾਂ ਇਸ ਸਮੇਂ ਨਲਨੀ ਨੇ ਆ ਕੇ ਕਿਹਾ, "ਕਵਲ ਬਾਬੂ ਤੁਹਾਥੋਂ ਇਕ ਮਦਦ ਚਾਹੁੰਦੀ ਹਾਂ। ਦੀਵਾਰ ਦੇ ਕੋਲ ਵੇਲ ਲਾਉਨੀ ਹੈ ਮੇਰਬਾਨੀ ਕਰਕੇ ਇਹ ਕਿਲ ਗਡ ਦਿਓ।"
ਮੈਂ ਮਦਦ ਕਰਨ ਲਗਾ ਅਤੇ ਸ਼ਿਆਮ ਚਰਨ ਖੁਸ਼ੀ ਨਾਲ ਕਿਤਾਬ ਪੜ੍ਹਨ ਲੱਗੇ। ਇਸ ਤਰ੍ਹਾਂ ਜਦ ਭੀ ਮੈਂ ਸ਼ਿਆਮ ਚਰਨ ਨਾਲ ਕੋਈ ਬੈਹਸ ਕਰਨ ਲਗਦਾ ਤਾਂ ਨਲਨੀ ਕੋਈ ਨਾ ਕੋਈ ਬਹਾਨਾ ਕਰਕੇ ਓਹਨੂੰ ਜਰੂਰ ਬੰਦ ਕਰ ਦਿੰਦੀ।
ਮੈਂ ਇਸ ਗਲ ਤੇ ਆਪਣੇ ਦਿਲ ਵਿਚ ਖੁਸ਼ ਸਾਂ ਮੈਂ ਖਿਆਲ ਕਰਦਾ ਸਾਂ ਕਿ ਨਲਨੀ ਨੇ ਮੈਨੂੰ ਸਮਝ ਲਿਆ ਹੈ ਕਿ ਸ਼ਿਆਮ ਚਰਨ ਨਾਲ ਗਲ ਬਾਤ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਤਲਬ ਨਹੀਂ।
ਇੱਕ ਦਿਨ ਸ਼ਿਆਮ ਚਰਨ ਦੇ ਨਾਲ ਸਰੀਰ ਦੀ ਨਾੜੀਆਂ ਗਲ

-੧੪੧-