ਪੰਨਾ:ਟੈਗੋਰ ਕਹਾਣੀਆਂ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਬਾਤ ਕਰਦਾ ਕਰਦਾ ਜਦ ਕਿ ਮੈਂ ਜ਼ਮੀਨ ਤੇ ਅਸਮਾਨ ਇਕ ਕਰ ਰਿਹਾਂ ਸਾਂ ਤਦ ਇਸੇ ਸਮੇਂ ਨਲਨੀ ਕਿਤੋਂ ਆ ਗਈ ਤੇ ਕਿਹਾ
"ਨਵਲ ਬਾਬੂ, ਚਲੋ ਤੁਹਾਨੂੰ ਆਪਨਾ ਬਤਾਊਆਂ ਦਾ ਖੇਤ ਦਿਖਾ ਲਿਆਵਾਂ।"
ਮੈਂ ਇਕ ਦਿਨ ਇਸ ਗੱਲ ਤੇ ਲੈਕਚਰ ਦੇ ਰਿਹਾ ਸਾਂ ਕਿ ਅਸਮਾਨ ਨੂੰ ਬੇਅੰਤ ਸਮਝਨਾ ਸਿਰਫ ਸਾਡਾ ਖਿਆਲ ਹੀ ਹੈ ਸਾਡੇ ਖਿਆਲ ਦੀ ਤਾਕਤ ਵਿਚ ਇਸ ਦਾ ਬੇ-ਅੰਤ ਹੋਣਾ ਜਰੂਰੀ ਮਲੂਮ ਨਹੀਂ ਹੁੰਦਾ। ਇਸੇ ਸਮੇਂ ਨਲਨੀ ਨੇ ਆ ਕੇ ਕਿਹਾ।
"ਬਾਗ ਵਿਚ ਦੋ ਅੰਬ ਇਕ ਟੈਹਨੀ ਨਾਲ ਲਗੇ ਹੋਏ ਨੇ। ਮੇਰਾ ਹੱਥ ਓਥੋਂ ਤਕ ਨਹੀਂ ਪਹੁੰਚਦਾ। ਇਸ ਲਈ ਤੁਸੀਂ ਤੋੜ ਦਿਓ।"
ਇਹੋ ਜਿਹਾ ਛੁਟਕਾਰਾ ਸੀ ਅਥ੍ਹਾ ਸਾਗ਼ਰ ਦੇ ਵਿਚਕਾਰੋਂ ਝਟ ਪਟ ਕੰਢੇ ਤੇ ਪਹੁੰਚ ਜਾਂਦਾ ਸਾਂ ਆਖਰ ਮੇਰਾ ਅਸਮਾਨ ਅਤੇ ਦੂਸਰੀਆਂ ਚੀਜ਼ਾਂ ਦੇ ਬਾਰੇ ਸ਼ੱਕ ਭਾਵੇਂ ਕਿੰਨਾਂ ਹੀ ਕਮਜ਼ੋਰ ਯਾਂ ਪੱਕਾ ਹੋਵੇ ਨਲਨੀ ਦੇ ਬਤਾਉ ਦੀ ਪੈਲੀ ਜਾਂ ਅੰਬ ਦੇ ਫਲਾਂ ਦੀ ਬਾਬਤ ਕੋਈ ਸ਼ਕ ਨਹੀਂ ਸੀ। ਓਥੇ ਕਵਿਤਾ ਯਾਂ ਲੇਖ ਵਿਚ ਉਲਟ ਨਾ ਹੋਣ ਤੇ ਵੀ ਜੀਵਨ ਦੇ ਅੰਦਰ ਸਾਗਰ ਵਿਚ ਖੜੇ ਹੋਏ ਕੌਲ ਦੇ ਫੁਲ ਦੀ ਨਿਆਈ ਦਿਲ ਖਿਚਵੀ ਹੈ। ਜਮੀਨ ਤੇ ਪੈਰ ਰੱਖਨ ਨਾਲ ਕਿੰਨਾਂ ਅਰਾਮ ਮਿਲਦਾ ਹੈ ਇਸ ਗਲ ਨੂੰ ਕੋਈ ਜਾਣ ਸਕਦਾ ਹੈ ਜਿਹੜਾ ਬਹੁਤ ਚਿਰ ਤਕ ਪਾਣੀ ਵਿਚ ਤਰਦਾ ਰਿਹਾ ਹੋਵੇ। ਵਾਕਫੀ ਹੋਣ ਤੋਂ ਪੈਹਲੋਂ ਮੈਂ ਜਿਸ ਪਿਆਰ ਦੀ ਦੁਨੀਆਂ ਬਨਾਈ ਸੀ ਉਹ ਜੇ ਸਚ ਹੁੰਦੀ ਤਾਂ ਕਿਹਾ ਨਹੀਂ ਜਾ ਸਕਦਾ ਕਿ ਮੈਂ ਇਸ ਵਿਚ ਕਾਫੀ ਸਮਾਂ ਕਿਸ ਤਰ੍ਹਾਂ ਕਰ ਸਕਦਾ। ਉਥੇ ਤੇ ਅਸਮਾਨ ਵੀ ਬੇ-ਹੱਦ ਸੀ ਤੇ ਸਾਗਰ ਵੀ ਬਗੈਰ ਕੰਢੇ ਦੇ। ਨਲਨੀ

-੧੪੨-