ਪੰਨਾ:ਟੈਗੋਰ ਕਹਾਣੀਆਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


"ਅਫਸੋਸ", ਪਿਆਰੇ ਲਾਲ ਦੂਸਰੀ ਦੁਨੀਆਂ ਵਿਚ ਪਹੁੰਚ ਚੁਕਾ ਸੀ, ਮੌਤ ਅਗੇ ਕਿਸੇ ਦੀ ਪੇਸ਼ ਨਹੀਂ ਜਾਂਦੀ।
ਇਸੇ ਦਿਨ ਪਿਆਰੇ ਲਾਲ ਨੇ ਇਕ ਜ਼ਰੂਰੀ ਮੁਕਦਮੇ ਦੀ ਪੈਰਵੀ ਤੇ ਸ਼ਹਿਰੋਂ ਬਾਹਰ ਜਾਣਾ ਸੀ, ਸੁੰਦਰਾ ਦੀ ਖਿਚਵੀਂ ਸੂਰਤ ਸਵਾਮੀ ਪ੍ਰਮਾ ਨੰਦ ਦੇ ਦਿਲ ਵਿਚ ਉਸ ਦੁਪਹਿਰ ਤੋਂ ਵਸ ਚੁਕੀ ਸੀ, ਹੁਣ ਸੁੰਦਰਾ ਨੂੰ ਉਡਾਣ ਦੀ ਸਲਾਹ ਵਿਚ ਦੁਪਹਿਰ ਖਤਮ ਹੁੰਦੀ ਹੁੰਦੀ ਸੀ, ਪਿਆਰੇ ਲਾਲ ਦੇ ਬਾਹਰ ਜਾਣ ਦੀ ਖਬਰ ਸੁਣਦਿਆਂ ਹੀ ਸੁੰਦਰਾ ਨੂੰ ਉਨ੍ਹਾਂ ਨੇ ਖਤ ਲਿਖਿਆ ਸੀ, "ਕਿ ਮੰਦਰ ਦੇ ਪਿਛੇ ਮਿਲ।
ਬੇਵਾ ਸੁੰਦਰਾ ਨੇ ਜਦੋਂ ਬਾਰੀ ਵਿਚੋਂ ਵੇਖਿਆ ਤਾਂ ਗੁਰੂ ਜੀ ਨੂੰ ਚੋਰਾਂ ਦੀ ਤਰ੍ਹਾਂ ਮੰਦਰ ਦੇ ਪਿਛੇ ਖੜੇ ਹਨ ਉਹ ਤਬਕ ਪਈ, ਜਿਸ ਤਰ੍ਹਾਂ ਪੈਰਾਂ ਥਲੇ ਸੱਪ ਆ ਗਿਆ ਹੋਵੇ, ਫੇਰ ਨਜ਼ਰ ਨੀਵੀਂ ਪਾ ਲਈ।
"ਗੁਰੂ ਜੀ! ਕਿੰਨੇ ਗਿਰ ਗਏ ਨੇ? ਇਹ ਗਲ ਬਿਜਲੀ ਦੀ ਰੌਸ਼ਨੀ ਦੀ ਤਰ੍ਹਾਂ ਉਸਦੇ ਦਿਮਾਗ ਵਿਚ ਅਸਰ ਕਰ ਗਈ, ਹੁਣ ਸਾਰੀਆਂ ਗੱਲਾਂ ਉਹ ਸਮਝ ਗਈ।"
ਪਿਆਰੇ ਲਾਲ ਦੀ ਮੌਤ ਦੀ ਖਬਰ ਸੁਨ ਕੇ ਲੋਕ ਉਨ੍ਹਾਂ ਦੇ ਘਰ ਪਹੁੰਚੇ, ਉਨਾਂ ਨੇ ਦੇਖਿਆ ਪਤੀ ਦੀ ਲਾਸ਼ ਦੇ ਨਾਲ ਸੁੰਦਰਾ ਦੀ ਲਾਸ਼ ਵੀ ਪਈ ਹੈ, ਜਿਸ ਤਰਾਂ ਉਹ ਡਰਾਉਣੀ ਭੁਲ ਦੇ ਪਿਛੋਂ ਮਿਲ ਕੇ ਹਮੇਸ਼ਾਂ ਲਈ ਇਕ ਹੋ ਗਏ ਹਨ।
ਇਸ ਸਤੀ ਦੀ ਅਜੀਬ ਮੌਤ ਦਾ ਹਾਲ ਅਖਬਾਰਾਂ ਵਿਚ ਮਜ਼ਮੂਨ ਬਣ ਕੇ ਮਹੀਨਿਆਂ ਬੱਦੀ ਨਿਕਲ ਦਾ ਰਿਹਾ।
ਔਰਤ!--ਦੀ ਇਜ਼ਤ ਤੇ ਆਬਰੂ ਹੀ ਓਸ ਦੀ ਚਮਕ ਰਹੀ ਹੈ।