ਪੰਨਾ:ਟੈਗੋਰ ਕਹਾਣੀਆਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਸੀ, ਅਖਾਂ ਤੋਂ ਵੀ ਚੰਗੀ ਤਰ੍ਹਾਂ ਦਿਸਦਾ ਨਹੀਂ ਸੀ, ਹੁਣ ਉਹ ਕੁੜੀ ਉਨ੍ਹਾਂ ਦੀ ਸੇਵਾ ਕਰਦੀ ਸੀ-ਧੀ ਦੀ ਤਰ੍ਹਾਂ।
ਸੁੰਦਰੀ ਦੇ ਗਾਉਣ ਦੀ ਪ੍ਰਸੰਸਾ ਦੇਸ ਦੇਸ ਵਿਚ ਸੀ, ਬਹੁਤ ਸਾਰੇ ਨੌ-ਜਵਾਨ ਦੂਰ ਦੂਰ ਤੋਂ ਉਸਦਾ ਗਾਨਾ ਸੁਨਣ ਆਉਂਦੇ ਸਨ, ਇਹ ਵੇਖ ਕੇ ਕਦੀ ਕਦੀ ਅਚਾਰੀਆ ਦਾ ਦਿਲ ਕੰਬ ਉਠਦਾ, ਪਤਾ ਨਹੀਂ ਕਿਸ ਖਤਰੇ ਕਰਕੇ।
ਦੁਪਹਿਰ ਦਾ ਵੇਲਾ ਸੀ, ਬਾਹਰ ਧੁਪ ਵਿਚ ਮਾਧਵੀ ਅਤੇ ਅਚਾਰੀ ਬੈਠੇ ਸਨ, ਅਚਾਰੀਆ ਨੇ ਕਿਆ।
"ਜੇਹੜੀ ਵੇਲ ਵਖਰੀ ਹੋ ਕੇ ਲੱਗੀ ਹੋਵੇ ਫੁਲ ਉਸਨੂੰ ਛਡ
ਜਾਂਦਾ ਹੈ।"
"ਤੁਹਾਨੂੰ ਛਡ ਕੇ ਮੈਂ ਇਕ ਮਿੰਟ ਵੀ ਜੀਉਂਦੀ ਨਹੀਂ ਰਹਿ
ਸਕਦੀ।"
ਅਚਾਰੀਆ ਨੇ ਉਸ ਦੇ ਸਿਰ ਤੇ ਹਥ ਫੇਰਦਿਆਂ ਹੋਇਆਂ ਕਿਆ।
"ਜੇਹੜਾ ਗਾਨਾ ਕਦੀ ਮੇਰੇ ਗਲੇ ਵਿਚੋਂ ਗੁਸੇ ਹੋ ਕੇ ਚਲਾ ਗਿਆ ਸੀ, ਉਹੋ ਹੀ ਅਜ ਤੇਰੀ ਸ਼ਕਲ ਬਣ ਕੇ ਫੇਰ ਆ ਗਿਆ ਹੈ ਤੇ ਜੇ ਮੈਨੂੰ ਛਡ ਕੇ ਚਲੀ ਜਾਵੇਂਗੀ ਤਾਂ ਮੈਨੂੰ ਪਿਛਲੀ ਯਾਦ ਨੂੰ ਭੁਲਾ ਦੇਣਾ ਪਵੇਗਾ।"
ਫਗਨ ਦਾ ਮਹੀਨਾ ਸੀ, ਪੂਰਨ-ਮਾਸ਼ੀ ਵਾਲੇ ਦਿਨ, ਅਚਾਰੀਆ ਦੇ ਚੇਲੇ ਕਮਾਰ ਸੈਨ ਨੇ ਉਨ੍ਹਾਂ ਦੇ ਪੈਰਾਂ ਦੇ ਕੋਲ ਅੰਬਾਂ ਦੀ ਇਕ ਟੋਕਰੀ ਰਖ ਕੇ ਉਨ੍ਹਾਂ ਨੂੰ ਮਥਾ ਟੇਕਿਆ।
"ਰਾਜ਼ੀ ਹੋ?"
"ਤੁਹਾਡੀ ਕ੍ਰਿਪਾ ਹੈ। ਮਹਾਰਾਜ। ਮਾਧਵੀ ਦੇ ਦਿਲ ਨੂੰ ਮੈਂ ਜਿੱਤ ਲਿਆ ਹੈ, ਹੁਣ ਜੇ ਤੁਸੀਂ ਕਹੋ ਤਾਂ ਅਸੀਂ ਦੋਵੇਂ ਰਲ ਕੇ ਤੁਹਾਡੀ ਸੇਵਾ

-੪੬-