ਪੰਨਾ:ਟੈਗੋਰ ਕਹਾਣੀਆਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਕਿਹਾ ਕਿ ਫਤੇ ਪੁਰ ਵਿਚ ਮੇਰੇ ਸਾਹੁਰੇ ਹਨ ਪਰ ਮੈਂ ਇਹ ਗਲ ਨਾ ਕਹੀ ਕਿ ਸ਼ਾਮਾ ਨਾਲ ਮੇਰਾ ਵਿਆਹ ਹੋਣ ਲਗਾ ਸੀ ਕਿ ਅਸਲ ਵਿਚ ਮੈਂ ਸ਼ਾਮਾ ਨੂੰ ਭੁੱਲਾ ਚੁਕਾ ਸੀ।
ਐਤਵਾਰ ਦਾ ਦਿਨ ਸੀ, ਘਰ ਬੈਠੇ ਬੈਠੇ ਦਿਲ ਉਦਾਸ ਹੋ ਗਿਆ ਮੈਂ ਉਠ ਕੇ ਵਕੀਲ ਸਾਹਿਬ ਦੀ ਬੈਠਕ ਵਿਚ ਗਿਆ, ਹਿੰਦੁਸਤਾਨ ਦੀ ਭੈੜੀ ਦਸ਼ਾ ਦੀ ਗਲ ਛਿੜੀ ਓਹ ਭਾਰਤ ਦੀ ਇਸ ਦਸ਼ਾ ਉਤੇ ਬਹੁਤੇ ਦੁਖੀ ਨਹੀਂ ਸਨ, ਪਰ ਇਹ ਲੇਖ ਹੀ ਕੁਝ ਇਹੋ ਜਿਹਾ ਹੈ ਕਿ ਹਰ ਇਕ ਆਦਮੀ ਇਸ ਉਤੇ ਘੰਟਾ ਦੋ ਘੰਟੇ ਅਸਾਨੀ ਨਾਲ ਬਹਿਸ ਕਰ ਸਕਦਾ ਹੈ, ਅਤੇ ਆਪਣੀ ਦੇਸ਼-ਭਗਤੀ ਦੀ ਗਵਾਹੀ ਦੇ ਸਕਦਾ ਹੈ, ਦੁਹਾਂ ਦੀਆਂ ਗਲਾਂ ਵਿਚ ਮੈਂ ਪਿਛਲ ਬੂਹੇ ਕੋਲ ਪੜ੍ਹਦੇ ਦੇ ਪਿਛੇ ਚੂੜੀਆਂ ਦੀ ਛਨਕ ਸੁਨੀ ਮੈਨੂੰ ਬਿਲਕੁਲ ਸਾਫ ਪਤਾ ਲੱਗ ਗਿਆ ਦੋ ਚਮਕਦੀਆਂ ਹੋਈਆਂ ਅੱਖਾਂ ਪਿਆਰ ਭਰੀ ਨਜ਼ਰ ਨਾਲ ਮੇਰੇ ਵੱਲ ਵੇਖ ਰਹੀਆਂ ਹਨ।
ਇਸੇ ਵੇਲੇ ਮੈਨੂੰ ਦੋ ਅਖਾਂ ਯਾਦ ਆ ਗਈਆਂ, ਕਿਸੇ ਦੀਆਂ ਬੇ-ਇਤਬਾਰ, ਤਰਪਨ ਦੇ ਪਿਆਰ ਨਾਲ ਭਰੀਆਂ ਹੋਈਆਂ ਹਨ, ਕਾਲੀਆਂ ਕਾਲੀਆਂ ਪਤਲੀਆਂ ਹੁਣ ਮੇਰੇ ਸਾਹਮਣੇ ਸਨ, ਅਚਾਨਕ ਜਿਸ ਤਰਾਂ ਕਿਸੇ ਨੇ ਮੇਰਾ ਦਿਲ ਫੜਕੇ ਮਿਚਲ ਦਿਤਾ ਹੋਵੇ, ਕਲੇਜਾ ਜ਼ੋਰ ਦੀ ਧੜਕਨ ਲਗਾ ਅਤੇ ਦਿਲ ਵਿਚ ਇਕ ਖਾਸ ਤਰ੍ਹਾਂ ਦੀ ਪੀੜ ਮਹਿਸੂਸ ਹੋਣ ਲਗੀ ਦਿਮਾਗ ਵਿਚ ਪਿਆਰ ਦੀ ਯਾਦ ਨਵੀਂ ਹੋ ਗਈ, ਉਸਦੇ ਪਿਆਰ ਨੇ ਦਿਲ ਅਤੇ ਦਿਮਾਗ ਵਿਚ ਤੂਫਾਨ ਲਿਆ ਦਿਤਾ ਥੋੜਾ ਚਿਰ ਹੋਰ ਉੱਥੇ ਬੈਠਕੇ ਆਗਿਆ, ਪਰ ਦਿਲ ਵਿਚ ਜੇਹੜੀ ਮਿੱਠੀ ਪੀੜ ਸ਼ੁਰੂ ਹੋਈ ਸੀ ਓਹ ਨਾ ਹਟੀ, ਸ਼ਾਮਾ ਦੇ ਜੰਗੀ ਖਿਆਲ ਨੇ ਸਾਰੀ ਰਾਤ ਸੌਣ ਨਾ ਦਿਤਾ।

-੯-