ਪੰਨਾ:ਟੱਪਰੀਵਾਸ ਕੁੜੀ.pdf/111

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਨੂੰ ਅਸੀਂ ਜੁਆਲਾ ਮੁਖੀ ਦੀ ਸ਼ਕਲ ਵਿਚ ਵੇਖਦੇ ਹਾਂ ਅਤੇ ਜਦ ਇਹ ਅੱਗ ਦੀਆਂ ਲਹਿਰਾਂ ਆਕਾਸ਼ ਤੇ ਇਕ ਦੁਜੀ ਉਤੋਂ ਦੀ ਲੰਘਦੀਆਂ ਹਨ ਤਾਂ ਲੋ ਪੈਦਾ ਹੁੰਦੀ ਹੈ ਅਤੇ ਜਦ ਧਰਤੀ ਤੇ ਇਕ ਦੂਜੇ ਨਾਲ ਮਿਲਦੀਆਂ ਹਨ ਤਾਂ ਸੋਨਾ ਪੈਦਾ ਹੁੰਦਾ ਹੈ। ਅੱਗ ਜਦ ਠੋਸ ਹੋ ਜਾਏ ਤਾਂ ਇਹੀ ਚੀਜ਼ਾਂ ਬਣ ਜਾਂਦੀਆਂ ਹਨ। ਜਿਸ ਤਰਾਂ ਭਾਫ ਦੇ ਠੰਢੇ ਹੋ ਜਾਣ ਨਾਲ ਬਰਫ਼ ਦਾ ਟੁਕੜਾ ਬਣ ਜਾਂਦਾ ਹੈ। ਇਹ ਕੁਦਰਤ ਦਾ ਸਭ ਤੋਂ ਵਡਾ ਅਸੂਲ ਹੈ। ਅਵੀਰਸ ਨੇ ਸੂਰਜ ਦੀਆਂ ਕਿਰਨਾਂ ਨੂੰ ਕੈਦ ਕਰਨਾ ਚਾਹਿਆ ਪਰ ਨਾ ਕਰ ਸਕਿਆ। ਕੁਰਾਨੀਆਂ ਤੇ ਕੋਰਡਵਾ ਦੇ ਗਿਰਜੇ ਨਵੇਂ ਸਿਰਿਓਂ ਬਣਾਏ ਜਾ ਸਕਦੇ ਹਨ ਪਰ ਸੂਰਜ ਦੀਆਂ ਕਿਰਨਾਂ ਨੂੰ ਫੜਨਾ ਮਨੁਖੀ ਤਾਕਤ ਤੋਂ ਬਾਹਰ ਹੈ। ਇਸ ਦਾ ਤਜਰਬਾ ਕਰਨਾ ਹੋਵੇ ਤਾਂ ਘਟੋ ਘਟ ਤਿੰਨ ਸੋ ਸਦੀਆਂ ਲਗਣਗੀਆਂ।"

"ਸ਼ੈਤਾਨ" ਫੀਬਸ ਨੇ ਆਪਣੇ ਆਪ ਵਿਚ ਕਿਹਾ, “ਮੈਂ ਏਨਾਂ ਚਿਰ ਨਹੀਂ ਉਡੀਕ ਸਕਦਾ।"

"ਪਰ" ਲਿਖਤ ਨੂੰ ਪੜ੍ਹਦਾ ਪੜ੍ਹਦਾ ਪਾਦਰੀ ਬਲਦਾ ਗਿਆ,"ਮੇਰੇ ਖ਼ਿਆਲ ਵਿਚ ਇਹ ਕੰਮ ਬਹੁਤ ਹੀ ਔਖਾ ਹੈ। ਘਟੋ ਘਟ ਮਨੁਖੀ ਤਾਕਤ ਤੋਂ ਪਰੇ। ਕੁਦਰਤ ਨਾਲ ਕੌਣ ਟੱਕਰ ਲਏ, ਅਤੇ ਬਸ, ਪਰ ਇਹ ਮੈਗਟਰ ਕੀ ਕਹਿੰਦਾ ਹੈ? ਦੁਨੀਆਂ ਵਿਚ ਇਸਤ੍ਰੀ ਤੋਂ ਬਿਨਾਂ ਇਸ ਦੇ ਹੋਰ ਵੀ ਕਈ ਨਾਂ ਹਨ, ਸ਼ੈਤਾਨ, ਇਸਤ੍ਰੀ ਦੇ ਮੂੰਹ ਵਿਚ ਮੱਖਣ ਨਹੀਂ ਢਲਦਾ। ਜੇ ਦੁਨੀਆਂ ਵਿਚ ਇਸਤ੍ਰੀ ਨਾਂ ਹੁੰਦੀ ਤਾਂ ਤੁਸੀਂ ਧਰਤੀ ਤੇ ਪੂਜ-ਅਸਥਾਨ ਵੀ ਨਾ ਵੇਖਦੇ ਅਤੇ ਇਸਤ੍ਰੀ, ਤੇਰਾ ਨਾਂ ਹੀ ਧੋਖੇਬਾਜ਼ੀ ਹੈ।"

ਏਨਾਂ ਪੜ੍ਹਨ ਪਿਛੋਂ ਫਰਲੋ ਨੇ ਕਿਤਾਬ ਬੰਦ ਕਰ ਦਿਤੀ ਅਤੇ ਆਕੜ ਭੰਨਦੇ ਹੋਏ ਨੇ ਦੋਵੇਂ ਹਥ ਆਪਣੀ ਟਿੰਡ ਤੇ ਫੇਰੇ। ਫੇਰ ਮੇਜ਼ ਤੋਂ ਇਕ ਕਿਲ ਤੇ ਥੌੜੀ ਚੁਕਦਾ ਹੋਇਆ ਬੋਲਿਆ,“ਕਾਫ਼ੀ ਚਿਰ ਤਕ" ਉਹ ਹਸਦਾ ਹੋਇਆ ਕਹਿਣ ਲੱਗਾ, “ਮੈਂ ਆਪਣੇ ਤਜਰਬਿਆਂ ਵਿਚ ਕਾਮਯਾਬ ਨਹੀਂ ਹੋ ਸਕਿਆ ਪਰ ਇਕ ਖ਼ਿਆਲ ਮੇਰੇ ਦਿਮਾਗ਼ ਅੰਦਰ ਅੱਗ ਦੇ ਮੁਆਤੇ ਵਾਂਗ ਬਲ ਰਿਹਾ

੧੦੩