ਪੰਨਾ:ਟੱਪਰੀਵਾਸ ਕੁੜੀ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਚਿਰ ਪਿਛੋਂ ਇਕ ਆਦਮੀ ਕੰਧ ਤੇ ਚੜ੍ਹਨ ਵਿਚ ਕਾਮਯਾਬ ਹੋ ਗਿਆ। ਕੈਦੋ ਨੇ ਉਸ ਨੂੰ ਇਸ ਤਰ੍ਹਾਂ ਹੱਥ ਵਿਚ ਫੜ ਲਿਆ ਜਿਸ ਤਰ੍ਹਾਂ ਬੱਚਾ ਗੁਡੀ ਨੂੰ ਫੜ ਲੈਂਦਾਂ ਹੈ, ਅਤੇ ਉਸ ਨੂੰ ਹੇਠਾਂ ਸੁਟ ਦਿਤਾ। ਤੂਰਾਨੀਆਂ ਦੀ ਇਹ ਟੋਲੀ ਉਤੇ ਜੋਸ਼ ਨਾਲ ਪੌੜੀ ਵਲ ਨੂੰ ਵਧ ਰਹੀ ਸੀ। ਏਨੇ ਚਿਰ ਨੂੰ ਘੋੜ-ਸਵਾਰ ਸਿਪਾਹੀਆਂ ਦੀ ਇਕ ਤਕੜੀ ਟੋਲੀ ਆ ਪੁਜੀ। ਕਪਤਾਨ ਫ਼ੀਬਸ ਉਨ੍ਹਾਂ ਦਾ ਜਥੇਦਾਰ ਸੀ। ਸਿਪਾਹੀਆਂ ਦੇ ਆਉਂਦਿਆਂ ਹੀ ਤੁਰਾਨੀਆਂ ਨੇ ਜ਼ੋਰ ਜ਼ੋਰ ਦੇ ਨਾਹਰੇ ਮਾਰੇ। ਦੋਹਾਂ ਪਾਸਿਆਂ ਤੋਂ ਖ਼ੂਬ ਤਲਵਾਰਾਂ ਖੜਕੀਆਂ। ਤੂਰਾਨੀ ਪੂਰੇ ਜ਼ੋਰ ਨਾਲ ਇਕ ਪਾਸੇ ਤਾਂ ਨੋਟਰਡੈਮ ਦੇ ਅੰਦਰ ਜਾਣ ਲਈ ਕੈਦ ਦਾ ਮੁਕਾਬਲਾ ਕਰ ਰਹੇ ਸਨ, ਜਿਸਨੇ ਅਗੇ ਹੀ ਉਨਾਂ ਦੀਆਂ ਗੁਡੀਆਂ ਭੂਆਈਆਂ ਹੋਈਆਂ ਸਨ। ਦੂਜੇ ਪਾਸੇ ਉਹ ਸਰਕਾਰੀ ਘੋੜ-ਸਵਾਰ ਸਿਪਾਹੀਆਂ ਦਾ ਮੁਕਾਬਲਾ ਕਰ ਰਹੇ ਸਨ ਜਿਹੜੇ ਆਪਣੇ ਘੋੜਿਆਂ ਦੇ ਸੁੰਮਾਂ ਹੇਠ ਉਨਾਂ ਨੂੰ ਲਤਾੜਦੇ ਜਾ ਰਹੇ ਸਨ। ਅਖ਼ੀਰ ਤੂਰਾਨੀਆਂ ਨੇ ਹੌਸਲੇ ਛਡ ਦਿਤੇ ਅਤੇ ਜਿਧਰ ਨੂੰ ਮੂੰਹ ਆਇਆ ਭੱਜ ਨੱਠੇ। ਸਿਪਾਹੀਆਂ ਨੇ ਕਾਫ਼ੀ ਦੂਰ ਤਕ ਉਨ੍ਹਾਂ ਦਾ ਪਿਛਾ ਕੀਤਾ।

ਕੈਦੋ ਆਕਾਸ਼ ਵਲ ਨੂੰ ਹੱਥ ਚੁਕੀ ਰਖਿਆ ਲਈ ਪ੍ਰਾਰਥਨਾ ਕਰ ਰਿਹਾ ਸੀ ਕਿਉਂਕਿ ਏਸ ਵੇਲੇ ਉਸਦੇ ਦਿਮਾਗ਼ ਵਿਚ ਅਸਮਰ ਦੀ ਮੌਤ ਦਾ ਖ਼ਿਆਲ ਘੁੰਮ ਰਿਹਾ ਸੀ। ਤੁਰਾਨੀਆਂ ਦੇ ਚਲੇ ਜਾਣ ਪਿੱਛੋਂ ਉਹ ਭਜਾ ਭਜਾ ਸਿਧਾ ਅਸਮਰ ਦੇ ਕਮਰੇ ਨੂੰ ਗਿਆ ਪਰ ਕਮਰਾ ਖ਼ਾਲੀ ਸੀ। ਉਹ ਬਥੇਰਾ ਹੇਠਾਂ ਉਤਾਂਹ ਭਜਾ ਪਰ ਅਸਮਰ ਦਾ ਕੋਈ ਪਤਾ ਨਾ ਲਗਾ।

੧੧੭