ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/130

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਰ ਤੇਰੇ ਵਿਚ ਰਤਾ ਵੀ ਦੈਆ ਨਹੀਂ।” ਇਹ ਕਹਿੰਦਾ ਹੋਇਆ ਪਾਦਰੀ ਆਪਣੇ ਦੋਹਾਂ ਹਥਾਂ ਨਾਲ ਮੂੰਹ ਨੂੰ ਢਕਦਾ ਹੋਇਆ ਬਚਿਆ ਵਾਂਗ ਉੱਚੀ ਉੱਚੀ ਰੋਣ ਲਗ ਪਿਆ।

ਪਾਦਰੀ ਫੇਰ ਕਹਿਣ ਲਗਾ, "ਮੈਂ ਤੇਰੇ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹਾਂ ਕੇਵਲ ਤੇਰੀ ਹਾਂ ਦੀ ਲੋੜ ਹੈ। ਸੋਚ ਲੈ ਅਜੇ ਵੇਲਾ ਹੈ ਈ।"

ਟੱਪਰੀਵਾਸ ਕੁੜੀ ਨੇ ਦੰਦੀਆਂ ਪੀਂਹਦਿਆਂ ਹੋਇਆਂ ਕਿਹਾ, “ਦਫਾ ਹੋ ਜਾ ਏਥੋਂ ਬੁਢਿਆ ਸ਼ੈਤਾਨਾ, ਮੈਂ ਤੇਰਾ ਮੁੰਹ ਵੇਖਣਾ ਨਹੀਂ ਚਾਹੁੰਦੀ।"

ਪਾਦਰੀ ਇਹ ਸੁਣਦਿਆਂ ਸਾਰ ਲੋਹਾ ਲਾਖਾ ਹੋ ਗਿਆ। ਉਹ ਗੁਸੇ ਵਿਚ ਕਚੀਚੀ ਵਟਦਾ ਹੋਇਆ ਕਹਿਣ ਲਗਾ, “ਚੰਗਾ ਫਿਰ ਮਰਨ ਲਈ ਤਿਆਰ ਹੋ ਜਾ। "ਉਹ ਉਸ ਨੂੰ ਆਪਣੇ ਪਿਛੇ ਪਿਛੇ ਹਥ ਨਾਲ ਖਿਚਦਾ ਹੋਇਆ ਦੁਰ ਰੋਲੈਂਡ ਪਾਸ ਲੈ ਆਇਆ ਅਤੇ ਆਖਰੀ ਵੇਰ ਉਸ ਨੂੰ ਪੁਛਣ ਲਗਾ “ਕੀ ਤੂੰ ਮੇਰੀ ਬਨਣ ਲਈ ਤਿਆਰ ਹੈਂ?"

ਟੱਪਰੀਵਾਸ ਕੁੜੀ ਨੇ ਨਿਧੜਕ ਉਤਰ ਦਿਤਾ, "ਬਿਲਕੁਲ ਨਹੀਂ ।"

ਇਹ ਸੁਣਦਿਆਂ ਹੀ ਪਾਦਰੀ ਨੇ ਉੱਚੀ ਆਵਾਜ਼ ਵਿਚ ਕਿਹਾ, “ਗੂਦਲ, ਗੂਦਲ, ਇਹ ਹੈ ਟੱਪਰੀਵਾਸ ਇਸਤਰੀ। ਇਸ ਪਾਸੋਂ ਆਪਣਾ ਬਦਲਾ ਲੈ ਲੈ।” ਇਹ ਕਹਿੰਦਿਆਂ ਹੋਇਆਂ ਉਸ ਨੇ ਅਸਮਰ ਦਾ ਹੱਥ ਇਕ ਕੰਧ ਵਿਚ ਲਗੀ ਹੋਈ ਤਾਕੀ ਵਿਚੋਂ ਦੀ ਇਕ ਬਢੀ ਇਸਤਰੀ ਨੂੰ ਫੜਾ ਦਿਤਾ।

"ਘੁਟ ਕੇ ਫੜ ਲੈ" ਪਾਦਰੀ ਨੇ ਕਿਹਾ, “ਇਸ ਨੂੰ ਜਾਣ ਨਾ ਦਈਂ,ਇਹ ਟੱਪਰੀਵਾਸ ਇਸਤਰੀ ਹੈ ਜਿਹੜੀ ਬੱਚ ਕੇ ਭਗੌੜੀ ਹੋਈ ਫਿਰਦੀ ਹੈ। ਇਸ ਨੂੰ ਜਾਣ ਨਾ ਦਈਂ। ਮੈਂ ਹੁਣੇ ਸਾਰਜੈਂਟ ਨੂੰ ਸਦ ਕੇ ਲਿਆਉਂਦਾ ਹਾਂ। ਇਹ ਕਹਿੰਦਾ ਹੋਇਆ ਪਾਦਰੀ ਨੋਟਰਡੈਮ ਵਲ ਨੂੰ ਭੱਜ,

੧੨੨