ਪੰਨਾ:ਟੱਪਰੀਵਾਸ ਕੁੜੀ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ। ਆਪਣੇ ਬੁਲ੍ਹ ਨਾ ਖੋਲ੍ਹੀ ਜੇ ਉਹਨਾਂ ਵਿਚੋਂ ਇਹ ਕਹਿਣਾ ਚਾਹੁੰਦੀ ਏ ਕਿ ਤੂੰ ਮੈਨੂੰ ਨਫ਼ਰਤ ਕਰਦੀ ਏਂ। ਮੈਂ ਇਹ ਪਕਾ ਫੈਸਲਾ ਕਰ ਲਿਆ ਹੈ ਕਿ ਮੁੜ ਇਹ ਕੁਝ ਤੇਰੇ ਮੂੰਹੋਂ ਨਹੀਂ ਸੁਣਾਂਗਾ। ਮੈਂ ਤੈਨੂੰ ਬਚਾ ਸਕਦਾ ਹਾਂ। ਮੈਂ ਏਸ ਬਾਰੇ ਸਾਰੇ ਪ੍ਰਬੰਧ ਕਰ ਲਏ ਹਨ। ਕੇਵਲ ਤੇਰੀ ਹਾਂ ਦੀ ਲੋੜ ਹੈ। ਜਿਵੇਂ ਤੂੰ ਕਹੇਂ ਮੈਂ ਕਰਨ ਨੂੰ ਤਿਆਰ ਹਾਂ।"

ਉਹ ਛੇਤੀ ਛੇਤੀ ਪੈਰ ਪਟਦਾ ਹੋਇਆ ਉਸਨੂੰ ਬਾਹੋਂ ਫੜ ਕੇ ਸੂਲੀ ਦੇ ਕੋਲ ਲੈ ਗਿਆ ਅਤੇ ਸੁਲੀ ਵਲ ਨੂੰ ਇਸ਼ਾਰਾ ਕਰਦਾ ਹੋਇਆ ਕਹਿਣ ਲਗਾ,"ਫੇਰ ਕੀ ਸਲਾਹ ਹੈ? ਕੀ ਚਾਹੁੰਦੀ ਏਂ? ਮੈਨੂੰ ਕਿ ਇਸ ਨੂੰ?"

ਟੱਪਰੀਵਾਸ ਕੁੜੀ ਨੇ ਆਪਣਾ ਆਪ ਪਾਦਰੀ ਪਾਸੋਂ ਛੁਡਾ ਲਿਆ ਅਤੇ ਟਿਕਟਿਕੀ ਦੇ ਮੁਢ ਜਾ ਡਿਗੀ ਅਤੇ ਆਪਣਾ ਮੂੰਹ ਉਤਾਂਹ ਚੁਕਦਿਆਂ ਹੋਇਆਂ ਪਾਦਰੀ ਵਲ ਤਕਿਆ। ਪਾਦਰੀ ਚੁਪ ਚਾਪ ਖੜੋਤਾ ਰਿਹਾ।

ਅਖੀਰ ਟੱਪਰੀਵਾਸ ਕੁੜੀ ਨੇ ਕਿਹਾ, “ਤੇਰੇ ਨਾਲੋਂ ਮੈਨੂੰ ਇਹ ਟਿਕ-ਟਿਕੀ ਘਟ ਦੁਖਦਾਇਕ ਜਾਪਦੀ ਹੈ।"

ਪਾਦਰੀ ਨੇ ਬੜੇ ਅਫਸੋਸ ਨਾਲ ਹੇਠਾਂ ਧਰਤੀ ਤੇ ਅੱਖਾਂ ਗਡ ਦਿਤੀਆਂ ਅਤੇ ਹੌਕਾ ਮਾਰਦਾ ਹੋਇਆ ਕਹਿਣ ਲਗਾ, “ਜੇ ਇਹ ਪੱਥਰ ਵੀ ਬੋਲ ਸਕਦੇ ਤਾਂ ਜ਼ਰੂਰ ਕਹਿੰਦੇ ਕਿ ਮੇਰੇ ਨਾਲੋਂ ਅਭਾਗਾ ਬੰਦਾ ਏਸ ਸੰਸਾਰ ਵਿਚ ਕੋਈ ਨਹੀਂ।"

ਅਸਮਰ ਟਿਕਟਿਕੀ ਅਗੇ ਝੁਕੀ ਪਈ ਰਹੀ ਅਤੇ ਪਾਦਰੀ ਬੋਲਦਾ ਗਿਆ ਪਰ ਉਸਨੇ ਕੋਈ ਉਤਰ ਨਾ ਦਿਤਾ।

ਮੈਂ ਤੈਨੂੰ ਪਿਆਰ ਕਰਦਾ ਹਾਂ, ਅਤੇ ਜੇ ਕੋਈ ਆਦਮੀ ਕਿਸੇ ਇਸਤ੍ਰੀ ਨੂੰ ਪਿਆਰ ਕਰਦਾ ਹੈ ਤਾਂ ਇਹ ਉਸਦਾ ਕਸੂਰ ਨਹੀਂ। ਮੈਂ ਤੇਰੇ ਪੈਰਾਂ ਤੇ ਡਿਗਣ ਨੂੰ ਤਿਆਰ ਹਾਂ। ਮੈਂ ਤੇਰੇ ਪੈਰਾਂ ਨੂੰ ਚੁੰਮਣ ਲਈ ਤਿਆਰ ਹਾਂ

੧੨੧