ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/140

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੨੭

ਕੈਦੋ ਦਾ ਵਿਆਹ

ਅਸੀਂ ਇਹ ਪਹਿਲੇ ਦੱਸ ਚੁਕੇ ਹਾਂ ਕਿ ਟੱਪਰੀਵਾਸ ਕੁੜੀ ਤੇ ਪਾਦਰੀ ਫਰਲੋ ਦੀ ਮੌਤ ਦੇ ਪਿਛੋਂ ਕੁਬਾ ਕੈਦੋ ਨੋਟਰਡੈਮ ਵਿਚੋਂ ਗੁੰਮ ਹੋ ਗਿਆ ਸੀ ਅਤੇ ਅਸਲ ਵਿਚ ਇਸ ਦੇ ਪਿਛੋਂ ਫਿਰ ਕਦੇ ਵੀ ਉਥੇ ਨਜ਼ਰੀਂ ਨਾ ਆਇਆ। ਨਾ ਹੀ ਕਿਸੇ ਬੰਦੇ ਨੂੰ ਪਤਾ ਸੀ ਕਿ ਉਹ ਕਿਥੇ ਹੈ।

ਉਸੇ ਰਾਤ ਜਲਾਦ ਨੇ ਅਮਸਰ ਦੀ ਲਾਸ਼ ਨੂੰ ਟਿਕਟਿਕੀ ਨਾਲੋਂ ਲਾਹਿਆ ਅਤੇ ਉਸ ਜ਼ਮਾਨੇ ਦੇ ਰਿਵਾਜ ਅਨੁਸਾਰ ਉਸ ਦੀ ਲਾਸ਼ ਨੂੰ ਮੌਂਟ ਫੈਸ਼ਨ ਦੇ ਮੁਰਦੇ ਖ਼ਾਨੇ ਵਿਚ ਰਖ ਦਿਤਾ ਗਿਆ।

ਮੌਂਟ ਫੈਸ਼ਨ ਦਾ ਮੁਰਦਾਖ਼ਾਨਾ ਸ਼ਹਿਰ ਤੋਂ ਕੋਈ ਸੱਤ ਮੀਲ ਦੇ ਫ਼ਾਸਲੇ ਤੇ ਸੀ। ਸਾਰੀ ਇਮਾਰਤ ਕੀਮਤੀ ਪਥਰਾਂ ਦੀ ਬਣੀ ਹੋਈ ਸੀ ਅਤੇ ਉਸਦਾ ਦਰਵਾਜ਼ਾ ਜਿਹੜਾ ਪੰਦਰਾਂ ਫੁਟ ਚੌੜਾ ਸੀ, ਮਜ਼ਬੂਤ ਫੌਲਾਦ ਦਾ ਬਣਿਆ ਹੋਇਆ ਸੀ। ਇਸ ਮੁਰਦੇ ਖ਼ਾਨੇ ਦੇ ਆਲੇ ਦੁਆਲੇ ਹਰ ਵੇਲੇ ਇਲਾਂ ਤੇ ਕਾਂ ਘੁੰਮਦੇ ਰਹਿੰਦੇ ਸਨ।

ਪੰਦਰ੍ਹਵੀ ਸਦੀ ਦੇ ਅਖ਼ੀਰ ਵਿਚ ਇਸ ਮੁਰਦੇ ਖ਼ਾਨੇ ਵਿਚ ਕਾਫੀ ਤਬਦੀਲੀ ਆ ਚੁਕੀ ਸੀ। ਉਸਦੀਆਂ ਸ਼ਤੀਰੀਆਂ ਤੇ ਥੰਮ੍ਹਾਂ ਨੂੰ ਸੇਂਕ ਲਗ ਚੁਕੀ ਸੀ ਅਤੇ ਛੱਤ ਨਾਲ ਲਟਕ ਰਹੀਆਂ ਸੰਗਲੀਆਂ ਨੂੰ ਜ਼ੰਗ ਲਗ ਗਿਆ ਸੀ। ਉਸਦੀਆਂ ਕੰਧਾਂ ਤੇ ਹਰਿਆਈ ਉਗ ਪਈ ਸੀ। ਖ਼ਾਸ ਕਰਕੇ ਚਾਨਣੀਆਂ ਰਾਤਾਂ ਨੂੰ ਜਦ ਚੰਨ ਦੀਆਂ ਕਿਰਨਾਂ ਇਸ ਇਮਾਰਤ ਤੇ ਪੈਂਦੀਆਂ ਤਾਂ ਇਸ ਤੋਂ ਬੜਾ ਡਰ ਆਉਂਦਾ ਸੀ। ਜਦ ਸ਼ਾਮ ਨੂੰ ਹਵਾ ਚਲਦੀ ਤਾਂ ਇਸ ਦੇ ਅਵਾਰਾ

੧੩੨