ਪੰਨਾ:ਟੱਪਰੀਵਾਸ ਕੁੜੀ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸਤ੍ਰੀ ਦਾ। ਇਸਤ੍ਰੀ ਦੇ ਪਿੰਜਰ ਦੇ ਗਲੇ ਵਿਚ ਉਨ੍ਹਾਂ ਨੇ ਇਕ ਜ਼ਮੁਰਦ ਵੇਖਿਆ ਜਿਹੜਾ ਮਿਟੀ ਘੱਟਾ ਪੈਣ ਕਰਕੇ ਚਮਕ ਨਹੀਂ ਸੀ ਮਾਰਦਾ।

ਦੂਜਾ ਪਿੰਜਰ ਆਦਮੀ ਦਾ ਸੀ ਜਿਸਨੇ ਆਪਣੀਆਂ ਬਾਹਾਂ ਇਸਤ੍ਰੀ ਦੇ ਆਲੇ ਦੁਆਲੇ ਪਾਈਆਂ ਹੋਈਆਂ ਸਨ। ਇਸ ਪਿੰਜਰ ਦਾ ਇਕ ਮੋਢਾ ਉਚਾ ਸੀ ਅਤੇ ਦੂਜਾ ਨੀਵਾਂ। ਉਸਦੀ ਇਕ ਲੱਤ ਦੂਜੀ ਨਾਲੋਂ ਛੋਟੀ ਸੀ। ਇਸ ਪਿੰਜਰ ਦੀ ਧੌਣ ਦੀ ਹੱਡੀ ਟੁੱਟੀ ਹੋਈ ਨਹੀਂ ਸੀ। ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਨੂੰ ਫਾਂਸੀ ਨਹੀਂ ਸੀ ਚੜ੍ਹਾਇਆ ਗਿਆ ਸਗੋਂ ਆਪ ਹੀ ਉਥੇ ਆ ਕੇ ਮਰ ਗਿਆ ਹੈ।

ਜਦ ਇਨ੍ਹਾਂ ਪਿੰਜਰਾਂ ਨੂੰ ਇਕ ਦੂਜੇ ਤੋਂ ਵੱਖ ਕੀਤਾ ਗਿਆ ਤਾਂ ਉਹ ਭੁਰ ਕੇ ਮਿਟੀ ਵਿਚ ਮਿਲ ਗਏ।

ਇਤਿ

ਛੇਤੀ ਹੀ

ਏਸੇ ਕਲਮ ਦਾ ਅਗਲਾ ਨਾਵਲ

(Sons by Pearl S. Buck)

ਆ ਰਿਹਾ ਹੈ ।

੧੩੪