ਪੰਨਾ:ਟੱਪਰੀਵਾਸ ਕੁੜੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਿਰ ਗਿਆ। ਉਸ ਨੇ ਏਨੇ ਜ਼ੋਰ ਨਾਲ ਭਬਕਾ ਮਾਰਿਆ ਕਿ ਧਰਤੀ ਕੰਬ ਗਈ ਤੇ ਆਕਾਸ਼ ਥਰੱਰਾ ਉਠਿਆ। ਪਰ ਇਹ ਸਭ ਕੁਝ ਨਿਸਫਲ ਰਿਹਾ ਕਿਉਂਕਿ ਤਕੜੇ ਹੌਂਸਲੇ ਵਾਲੇ ਜੁਆਨ ਡਟ ਕੇ ਟਾਕਰਾ ਕਰਦੇ ਰਹੇ। ਕਾਸ਼! ਕਿਤੇ ਦਿਨ ਹੁੰਦਾ ਤੇ ਇਹ ਲੋਕੀਂ ਕੁਬੇ ਦੇਓ ਦੀ ਭਿਆਨਕ ਸ਼ਕਲ ਵੇਖ ਕੇ ਡਰ ਜਾਂਦੇ ਅਤੇ ਭਜ ਉਠਦੇ। ਕਾਸ਼, ਕਿਤੇ ਉਹਨਾਂ ਦੀਆਂ ਨਜ਼ਰਾਂ ਉਸ ਦੇ ਜਾਂਗਲੀ ਮਹਿਰੂਆਂ ਨਾਲ ਮਿਲਦੇ ਜੁਲਦੇ ਚਿਹਰੇ ਨੂੰ ਤਕ ਕੇ ਝਪਕਣਾ ਬੰਦ ਕਰ ਦਿੰਦੀਆਂ ਤੇ ਉਹ ਉਥੋਂ ਪਤਰਾ ਵਾਚ ਸਕਦਾ। ਪਰ ਬੁਰਾ ਹੋਵੇ ਇਸ ਹਨੇਰੇ ਦਾ। ਵਿਚਾਰਾ ਕੁਬਾ ਕੈਦੋ ਬੁਰੀ ਤਰਾਂ ਕਾਬੂ ਆ ਗਿਆ ਸੀ।

ਟੱਪਰੀਵਾਸ ਕੁੜੀ ਨੇ ਆਪਣੇ ਹਥ ਉਸ ਨੌਜਵਾਨ ਕਪਤਾਨ ਦੇ ਮੋਢੇ ਤੇ ਰਖ ਦਿਤੇ ਅਤੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮਿਠੀ ਆਵਾਜ਼ ਵਿਚ ਬੋਲੀ “ਸ੍ਰੀ ਮਾਨ ਜੀ ਤੁਹਾਡਾ ਨਾਂ ਕੀ ਹੈ?”

“ਮੈਨੂੰ ਕਪਤਾਨ ਫ਼ੀਬਸ ਕਹਿ ਕੇ ਸਦਦੇ ਹਨ” ਕਪਤਾਨ ਨੇ ਫਖਰ ਨਾਲ ਧੌਣ ਉੱਚੀ ਕਰ ਕੇ ਆਖਿਆ।

“ਮੈਂ ਤੁਹਾਡੀ ਬੜੀ ਧੰਨਵਾਦੀ ਹਾਂ”, ਕੁੜੀ ਸ਼ਰਮ ਨਾਲ ਝੁਕਦੀ ਹੋਈ ਬੋਲੀ। ਕਪਤਾਨ ਫੀਬਸ ਆਪਣੀ ਵਰਦੀ ਵਲ ਸ਼ਾਨ ਨਾਲ ਤੱਕਦਾ ਹੋਇਆ ਏਧਰ ਉਧਰ ਵੇਖਣ ਲੱਗਾ। ਟੱਪਰੀਵਾਸ ਕੁੜੀ ਨੇ ਆਪਣੇ ਆਲੇ ਦੁਆਲੇ ਦੀ ਹਰੇਕ ਚੀਜ਼ ਨੂੰ ਬੜੇ ਗਹੁ ਨਾਲ ਤਕਿਆ ਅਤੇ ਐਨ ਉਸ ਵੇਲੇ ਜਦ ਕਿ ਕਪਤਾਨ ਆਪਣੀਆਂ ਮੁਛਾਂ ਨੂੰ ਤਾਅ ਦੇ ਰਿਹਾ ਸੀ ਉਹ ਮਲਕੜੇ ਘੋੜੇ ਤੋਂ ਉਤਰੀ ਅਤੇ ਭਜ ਕੇ ਹਨੇਰੇ ਵਿਚ ਗੁੰਮ ਹੋ ਗਈ। ਕਪਤਾਨ ਨੇ ਬਥੇਰੀ ਏਧਰ ਉਧਰ ਨਜ਼ਰ ਦੁੜਾਈ ਪਰ ਕੁਝ ਵੀ ਦਿਖਾਈ ਨਾ ਦਿਤਾ।


੨੪