ਪੰਨਾ:ਟੱਪਰੀਵਾਸ ਕੁੜੀ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੂੰ ਇਉਂ ਮਲੂਮ ਹੋਇਆ ਜਿਵੇਂ ਆਕਾਸ਼ ਨਾਲ ਛੋਹ ਰਹੇ ਪਹਾੜਾਂ ਦੀ ਸਾਰੀ ਬਰਫ਼ ਉਸ ਉਤੇ ਢਹਿ ਪਈ ਸੀ। ਐਨ ਉਸ ਵੇਲੇ ਇਕ ਪਾਸਿਉਂ ਚੀਕ ਦੀ ਆਵਾਜ਼ ਆਈ। ਗੌਰੀ ਤ੍ਰਬਕ ਉਠਿਆ ਅਤੇ ਜਿਧਰੋਂ ਚੀਕ ਦੀ ਆਵਾਜ਼ ਆਈ ਸੀ ਉਧਰ ਨੂੰ ਭੱਜ ਤੁਰਿਆ।

ਪਵਿਤਰ ਮਰੀਅਮ ਦੇ ਬੁਤ ਤੇ ਜਗ ਰਹੀ ਬਤੀ ਦੀ ਲੋ ਵਿਚੋਂ ਉਸ ਨੇ ਟੱਪਰੀਵਾਸ ਕੁੜੀ ਨੂੰ ਦੋ ਆਦਮੀਆਂ ਨਾਲ ਹਥੋ ਪਾਈ ਹੁੰਦੇ ਵੇਖਿਆ। ਨਾਚੀ ਉਹਨਾਂ ਦੇ ਪੰਜੇ ਵਿਚ ਫਸੀ ਤੜਫ ਰਹੀ ਸੀ ਤੇ ਉਹ ਆਪਣੇ ਹਥਾਂ ਨਾਲ ਉਸਦੀਆਂ ਚੀਕਾਂ ਨੂੰ ਵਾਯੂ ਮੰਡਲ ਵਿਚ ਉਠਣ ਤੋਂ ਪਹਿਲਾਂ ਹੀ ਮੂੰਹ ਵਿਚ ਬੰਦ ਕਰ ਰਹੇ ਸਨ। ਵਿਚਾਰੀ ਬਕਰੀ ਲਾਗੇ ਧੌਣ ਨੀਵੀਂ ਸੁਟੀ ਮੈਂ ਮੈਂ ਕਰ ਰਹੀ ਸੀ। ਉਹ ਕਿਸੇ ਨੂੰ ਆਪਣੀ ਮਾਲਕਣ ਦੀ ਮਦਦ ਲਈ ਹਾਕਾਂ ਮਾਰ ਰਹੀ ਸੀ।

"ਦੌੜੋ-ਦੌੜੋ ਏਧਰ ਆਓ" ਗੌਰੀ ਨੇ ਉੱਚੀ ੨ ਰੌਲਾ ਪਾਇਆ ਅਤੇ ਆਪ ਉਧਰ ਨੂੰ ਦੌੜਿਆ। ਇਹਨਾਂ ਵਿਚੋਂ ਇਕ ਕੁਬਾ ਕੈਦੋ ਸੀ। ਗੌਰੀ ਨੇ ਉਸ ਵਲ ਤਕਿਆ ਪਰ ਉਹ ਭੱਜਿਆ ਨਹੀਂ, ਤਾਂ ਵੀ ਉਹ ਅਗੇ ਪੈਰ ਨਾ ਪੁਟ ਸਕਿਆ।

ਕੈਦੋ ਨੇ ਨਾਚੀ ਨੂੰ ਆਪਣੀ ਕੁਬੀ ਪਿਠ ਤੇ ਚੁਕ ਲਿਆ ਅਤੇ ਹਨੇਰੇ ਵਿਚ ਗੁੰਮ ਹੋਣ ਲਈ ਇਕ ਪਾਸੇ ਨੂੰ ਤੁਰ ਪਿਆ। ਕੁੜੀ ਡਰ ਨਾਲ ਸਹਿਮੀ ਹੋਈ ਸੀ। ਉਸ ਦੀ ਬਕਰੀ ਨਾਲ ਨਾਲ ਤੁਰੀ ਜਾ ਰਹੀ ਸੀ।

"ਖੂੰਨ, ਖੂੰਨ" ਨਿਕਰਮਣ ਟੱਪਰੀਵਾਸ ਕੁੜੀ ਨੇ ਉੱਚੀ ਸਾਰੀ ਕਿਹਾ। "ਠਹਿਰ ਜਾਓ ਬਦਮਾਸ਼ੋ! ਖਬਰਦਾਰ ਜੇ ਹਥ ਉਠਾਇਉ ਤਾਂ" ਅਚਾਨਕ ਹਨੇਰੇ ਵਿਚੋਂ ਇਕ ਆਵਾਜ਼ ਆਈ। ਇਕ ਘੋੜ-ਸਵਾਰ ਫੌਜੀ ਕਪਤਾਨ ਏਧਰ ਆਇਆ ਸੀ। ਉਸਨੇ ਟੱਪਰੀਵਾਸ ਕੁੜੀ ਨੂੰ ਉਹਨਾਂ ਪਾਸੋਂ ਖੋਹ ਲਿਆ ਅਤੇ ਆਪਣੇ ਨਾਲ ਘੋੜੇ ਤੇ ਬਿਠਾ ਲਿਆ। ਕੁਬੇ ਦੇਓ ਨੇ ਆਪਣੇ ਸ਼ਿਕਾਰ ਨੂੰ ਮੁੜ ਖੋਹਣ ਦਾ ਯਤਨ ਕੀਤਾ ਪਰ ਕਪਤਾਨ ਦੇ ਸੋਲਾਂ ਹਮਾਇਤੀ ਤਲਵਾਰਾਂ ਸੂਤੀ ਆ ਪੁਜੇ। ਕੈਦੋ ਉਹਨਾਂ ਦੇ ਵਿਚਕਾਰ

੨੩