ਨਹੀਂ ਤਾਂ ਅਜਿਹਾ ਕਰਨਾ ਘਟੋ ਘਟ ਮਨੁਖੀ ਤਾਕਤ ਤੋਂ ਬਾਹਰ ਹੈ ਅਤੇ ਨਾਲੇ ਅਜਿਹਾ ਡਰਾਉਣਾ ਚਿਹਰਾ ਕਿਸੇ ਮਨੁਖ ਦਾ ਤਾਂ ਨਹੀਂ ਹੋ ਸਕਦਾ। ਇਹ ਜ਼ਰੂਰ ਕੋਈ ਜਿੰਨ ਭੂਤ ਹੋਵੇਗਾ।
੮
ਇਸ ਤੋਂ ਪਹਿਲੇ ਕਿ ਅਸੀਂ ਗੌਰੀ ਤੇ ਅਸਮਰ ਬਾਰੇ ਕੁਝ ਲਿਖੀਏ, ਪਾਠਕਾਂ ਨੂੰ ਇਹ ਦੱਸ ਦੇਣਾ ਜ਼ਰੂਰੀ ਸਮਝਦੇ ਹਾਂ ਕਿ ਕੈਦੋ ਨੂੰ ਅਸਮਰ ਤੇ, ਰਾਤ ਦੇ ਹਨੇਰੇ ਵਿਚ ਹਲਾ ਕਰਨ ਦੇ ਦੋਸ਼ ਵਿਚ ਅਦਾਲਤ ਵਲੋਂ ਇਕ ਘੰਟਾ ਤਕ ਲੋਕਾਂ ਦੇ ਸਾਹਮਣੇ ਕੋਰੜੇ ਮਾਰਨ ਦਾ ਹੁਕਮ ਹੋਇਆ ਅਤੇ ਕਪਤਾਨ ਫੀਬਸ (ਜਿਸ ਨੇ ਆਪਣੇ ਸੋਲਾਂ ਸਾਥੀਆਂ ਸਮੇਤ ਉਸਨੂੰ ਫੜਿਆ ਸੀ) ਦੀ ਹਿੰਮਤ ਤੇ ਦਲੇਰੀ ਦੀ ਸ਼ਲਾਘਾ ਕੀਤੀ ਗਈ। ਹੁਣ ਕੈਦੋ ਦੇ ਖ਼ਿਲਾਫ਼ ਲੋਕਾਂ ਦੇ ਦਿਲਾਂ ਵਿਚ ਨਫ਼ਰਤ ਪੈਦਾ ਹੋ ਗਈ।
ਦੂਜੇ ਦਿਨ ਨੌਂ ਵਜੇ ਗਿਰਊ ਦੇ ਮੈਦਾਨ ਵਿਚ ਟਿਕਟਿਕੀ ਗੱਡ ਦਿਤੀ ਗਈ ਅਤੇ ਲੋਕੀ ਆਪਣੇ ਨਵੇਂ ਪਾਦਰੀ ਕੈਦੋ ਦੀ ਪਿਠ ਤੇ ਕੋਰੜੇ ਪੈਣ ਦਾ ਤਮਾਸ਼ਾ ਵੇਖਣ ਲਈ ਇਕਠੇ ਹੋਣੇ ਸ਼ੁਰੂ ਹੋ ਗਏ। ਦੁਪਹਿਰ ਤਕ ਮੈਦਾਨ ਵਿਚ ਏਨੇ ਲੋਕੀਂ ਇਕੱਠੇ ਹੋ ਗਏ ਕਿ ਉਥੇ ਤਿਲ ਸੁਟਣ ਨੂੰ ਵੀ ਥਾਂ ਬਾਕੀ ਨਹੀਂ ਸੀ।
ਅੰਤ ਉਹ ਵੇਲਾ ਵੀ ਆ ਗਿਆ ਜਦ ਕੈਦੋ ਨੂੰ ਟਿਕਟਿਕੀ ਤੇ ਲਿਆਂਦਾ ਗਿਆ। ਉਸ ਦੇ ਹੱਥ ਸੰਗਲੀਆਂ ਨਾਲ ਜਕੜੇ ਹੋਏ ਸਨ ਅਤੇ ਪੈਰਾਂ ਵਿਚ ਭਾਰੀਆਂ ਭਾਰੀਆਂ ਬੇੜੀਆਂ ਪਈਆਂ ਹੋਈਆਂ ਸਨ। ਕੈਦੋ ਦੇ ਆਉਂਦਿਆਂ
੩੫