“ਕੀ ਹੁਣ ਵੀ ਨੋਟਰਡੈਮ ਦੇ ਮੁਨਾਰੇ ਤੇ ਚੜ੍ਹ ਕੇ, ਸਾਨੂੰ ਘੁਰਕੀਆਂ ਲੈ ਕੇ ਵੇਖੇਂਗਾ?” ਇਕ ਇਸਤ੍ਰੀ ਬੋਲੀ ਅਤੇ ਫੇਰ ਨਫ਼ਰਤ ਨਾਲ ਵਿੰਗਾ ਜਿਹਾ ਮੂੰਹ ਬਣਾ ਕੇ ਜ਼ਮੀਨ ਤੇ ਥੁਕ ਦਿਤਾ।
“ਕਿਉਂ ਬਚੂ, ਨਾਨੀ ਚੇਤੇ ਆਈ ਏ ਕਿ ਨਹੀਂ?” ਇਕ ਅਲੂਆਂ ਜਿਹਾ ਛੋਕਰਾ ਜਿਹੜਾ ਇਕ ਬੁਢੇ ਦੇ ਮੋਢਿਆਂ ਤੇ ਚੜ੍ਹਿਆ ਹੋਇਆ ਸੀ, ਬੋਲਿਆ।
ਇਨ੍ਹਾਂ ਆਵਾਜ਼ਾਂ ਨੇ ਜਲਾਦ ਦਾ ਹੌਸਲਾ ਹੋਰ ਵੀ ਵਧਾ ਦਿਤਾ ਅਤੇ ਉਹ ਸਾਰੇ ਜ਼ੋਰ ਨਾਲ ਕੋਰੜੇ ਮਾਰਨ ਲਗਾ।
“ਪਾਣੀ... ...ਪਾਣੀ” ਵਿਚਾਰਾ ਕੈਦੋ ਬੇਹੋਸ਼ੀ ਦੀ ਹਾਲਤ ਵਿਚ ਬੋਲਿਆ।
“ਹੁਣ ਪਾਣੀ ਮੰਗਦਾ ਹੈ ਕੁਬਾ ਸ਼ੈਤਾਨ, ਹਾ ਹਾ - ਹਾ ਹਾ...” ਇਕ ਬੁਢੜਾ ਜਿਹੜਾ ਖੋਤੇ ਤੇ ਚੜ੍ਹਿਆ ਹੋਇਆ ਸੀ ਇਹ ਕਹਿੰਦਾ ਹੋਇਆ ਟਿਕਟਿਕੀ ਦੇ ਕੋਲੋਂ ਦੀ ਲੰਘਿਆ।
“ਪਾਣੀ,... ...ਪਾਣੀ” ਨੇ ਦੁਬਾਰਾ ਕਿਹਾ।
“ਲੈ ਰੱਜ ਕੇ ਪੀ ਪਾਣੀ” ਇਕ ਇਸਤ੍ਰੀ ਨੇ ਇਟ ਉਸ ਉਤੇ ਸੁਟਦਿਆਂ ਹੋਇਆਂ ਕਿਹਾ।
“ਮਰ ਲੈਣ ਦਿਓ ਇਸ ਨੂੰ ਤ੍ਰਿਹਾਇਆ। ਇਹ ਉਹੀ ਮਨਹੂਸ ਹੈ ਜਿਸ ਦੀ ਸ਼ਕਲ ਮੇਰੀ ਵਹੁਟੀ ਨੇ ਗਰਭ ਦੇ ਦਿਨਾਂ ਵਿਚ ਵੇਖੀ ਸੀ ਤੇ ਦੋ ਸਿਰਾਂ ਵਾਲੇ ਬਚੇ ਨੂੰ ਜਨਮ ਦਿੱਤਾ।” ਇਹ ਅਖਰ ਉਸ ਆਦਮੀ ਦੇ ਸਨ ਜਿਹੜਾ ਥਾਂ ਨਾ ਹੋਣ ਕਰਕੇ ਇਕ ਲੱਤ ਦੇ ਭਾਰ ਖੜੋਤਾ ਮੂਲੀ ਖਾ ਰਿਹਾ ਸੀ। ਸਾਰੇ ਲੋਕੀਂ ਖ਼ੁਸ਼ੀ ਨਾਲ ‘ਹਾ - ਹਾ’ ਕਰ ਰਹੇ ਸਨ ਅਤੇ ਕੈਦੋ ਤੇ ਇਟਾਂ ਪਥਰਾਂ ਦਾ ਮੀਂਹ ਵਰ੍ਹਾ ਰਹੇ ਸਨ। ਜਲਾਦ ਦੇ ਕੋਰੜੇ ਹਵਾ ਵਿਚ ਸ਼ੂਕਦੇ ਹੋਏ ਕੁਬੇ ਦੀ ਪਿਠ ਤੇ ਪੈ ਰਹੇ ਸਨ ਅਤੇ ਉਹ ਟਿਕਟਿਕੀ ਨਾਲ ਬਧਾ ਹੋਇਆ ਮਛੀ ਵਾਂਗ ਤੜਫ਼ ਰਿਹਾ ਸੀ।
“ਪਾਣੀ ... ...ਆਹ... ... ਪਾਣੀ” ਕੈਦੋ ਨੇ ਦਰਦ ਭਰੀ ਆਵਾਜ਼ ਵਿਚ ਫੇਰ ਪਾਣੀ ਮੰਗਿਆ। ਜਲਾਦ ਨੇ ਇਸ ਦੇ ਉਤਰ ਵਿਚ ਇਕ ਅਜਿਹਾ ਕੋਰੜਾ ਮਾਰਨ ਲਈ ਹੱਥ ਚੁਕਿਆ ਜਿਹੜਾ ਪਹਿਲਿਆਂ ਨਾਲੋਂ ਵਧੇਰੇ ਸਖ਼ਤ
੩੭