ਸੀ। ਪਰ ਉਸ ਆਦਮੀ ਨੇ ਜਿਹੜਾ ਹੱਥ ਵਿਚ ਸ਼ੀਸ਼ਾ ਲਈ ਖੜੋਤਾ ਸੀ ਜਲਾਦ ਨੂੰ ਹੱਥ ਰੋਕ ਲੈਣ ਦਾ ਇਸ਼ਾਰਾ ਕੀਤਾ ਕਿਉਂਕਿ ਸਜ਼ਾ ਦਾ ਵਕਤ ਹੋ ਚੁੱਕਾ ਸੀ। ਐਨ ਉਸ ਵੇਲੇ ਭਜਦੇ ਹੋਏ ਪੈਰਾਂ ਦਾ ਖੜਾਕ ਸੁਣਾਈ ਦਿਤਾ ਅਤੇ ਟੱਪਰੀਵਾਸ ਕੁੜੀ ਅਸਮਰ ਜਿਸ ਤੇ ਹਲਾ ਕਰਨ ਦੇ ਦੋਸ਼ ਵਿਚ ਕੈਦੋ ਨੂੰ ਸਜ਼ਾ ਦਿੱਤੀ ਜਾ ਰਹੀ ਸੀ, ਇਕ ਹੱਥ ਵਿਚ ਤੰਬੂਰਾ ਤੇ ਦੂਜੇ ਹੱਥ ਵਿਚ ਬਕਰੀ ਦੀ ਰਸੀ ਫੜੀ, ਲੋਕਾਂ ਦੀਆਂ ਕਤਾਰਾਂ ਚੀਰਦੀ ਹੋਈ ਟਿਕਟਿਕੀ ਦੇ ਕੋਲ ਆਈ। ਇਸ ਵੇਲੇ ਕੁਬੇ ਦਿਓ ਦੀਆਂ ਸੰਗਲੀਆਂ ਲਾਹੀਆਂ ਜਾ ਰਹੀਆਂ ਸਨ।
“ਪਾਣੀ” ਕੈਦੋ ਨੇ ਬੇਹੋਸ਼ੀ ਦੀ ਹਾਲਤ ਵਿਚ ਫੇਰ ਪਾਣੀ ਮੰਗਿਆ। ਉਸ ਦੇ ਬੁਲ੍ਹ ਇਸ ਤਰਾਂ ਲੜਖੜਾ ਰਹੇ ਸਨ ਜਿਵੇਂ ਪੌਣ ਦੇ ਝੋਲੇ ਨਾਲ ਪਤੇ ਕੰਬਦੇ ਹਨ।
ਅਸਮਰ ਨੇ ਝੋਲੇ ਵਿਚੋਂ ਬੋਤਲ ਕੱਢੀ ਅਤੇ ਆਪਣੇ ਦੋਸ਼ੀ ਦੇ ਸੁਕੇ ਹੋਏ ਬੁਲ੍ਹਾਂ ਨੂੰ ਲਾ ਦਿਤੀ। ਕੈਦੋ ਦੇ ਪਿਆਸ ਨਾਲ ਤੜਫਦੇ ਬੁਲ੍ਹ ਇਕ-ਵਾਰਗੀ ਇਸਤਰ੍ਹਾਂ ਮੁਸਕਰਾਏ ਜਿਸ ਤਰ੍ਹਾਂ ਮੀਂਹ ਦਾ ਪਹਿਲਾ ਛਰਾਟਾ ਪੈਣ ਨਾਲ ਧਰਤੀ ਦਾ ਜ਼ਰਾ ਜ਼ਰਾ ਖਿੜ ਉਠਦਾ ਹੈ। ਉਸਨੇ ਅੱਖਾਂ ਖੋਲ ਦਿੱਤੀਆਂ...... ਉਹ ਠਠੰਬਰ ਕੇ ਰਹਿ ਗਿਆ। ਉਸਦੀਆਂ ਨਜ਼ਰਾਂ ਪਲਕ ਲਈ, ਹਾਂ ਕੇਵਲ ਇਕੋ ਪਲ ਲਈ ਅਸਮਰ ਦੀਆਂ ਨਜ਼ਰਾਂ ਨਾਲ ਮਿਲੀਆਂ ਤੇ ਫੇਰ ਝੁਕ ਗਈਆਂ। ਪਤਾ ਨਹੀਂ ਕਿਉਂ? ਉਸ ਦੀਆਂ ਗਲ੍ਹਾਂ ਜਿਨ੍ਹਾਂ ਤੇ ਕੁਝ ਚਿਰ ਪਹਿਲੇ ਪਿਲੱਤਣ ਛਾਈ ਹੋਈ ਸੀ ਅੰਗਿਆਰ ਵਾਂਗ ਭੱਖ ਉਠੀਆਂ। ਦਰਦ ਦੀਆਂ ਲਹਿਰਾਂ ਜਿਨ੍ਹਾਂ ਨੇ ਸਮੁੰਦਰ ਦੀ ਤਹਿ ਵਾਂਗ ਉਸ ਨੂੰ ਬੇਚੈਨ ਕਰ ਦਿਤਾ ਸੀ, ਹੁਣ ਉਠਣੀਆਂ ਬੰਦ ਹੋ ਗਈਆਂ। ਉਸਦੀਆਂ ਡਰਾਉਣੀਆਂ ਅੱਖਾਂ ਜਿਨ੍ਹਾਂ ਵਿਚੋਂ ਮਾਯੂਸੀ ਦੀ ਝਲਕ ਪੈ ਰਹੀ ਸੀ ਹੁਣ ਫੇਰ ਚਮਕ ਉਠੀਆਂ। ਲੋਕੀਂ ਹੈਰਾਨ ਸਨ।
ਕੁਝ ਕੁ ਪਲਾਂ ਤਕ ਕੈਦੋ ਕਿਸੇ ਅੰਦਰਲੀ ਪੀੜ ਕਰ ਕੇ ਚੁਪ ਰਿਹਾ ਅਤੇ ਅਸਮਰ ਉਸ ਵਲ ਗਹੁ ਨਾਲ ਤਕਦੀ ਰਹੀ। ਇਸ ਦੇ ਪਿਛੋਂ ਕੈਦੋ ਨੇ
·