ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/49

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਚਲੀ ਗਈ ਸੀ ਕਿਉਂਕਿ ਉਥੋਂ ਦੀਆਂ ਇਸਤ੍ਰੀਆਂ ਨੇ ਉਸ ਦਾ ਨਾਚ ਵੇਖਣ ਲਈ ਉਸ ਨੂੰ ਸੱਦ ਭੇਜਿਆ ਸੀ।

“ਗੌਰੀ! ਏਡਾ ਵਡਾ ਸ਼ਾਇਰ ਬਾਜ਼ੀਗਰ ਦੇ ਰੂਪ ਵਿਚ? ਬੜੀ ਹੈਰਾਨੀ ਦੀ ਗੱਲ ਹੈ।” ਫਰਲੋ ਦੇ ਮੂੰਹੋਂ ਆ-ਮੁਹਾਰਾ ਨਿਕਲਿਆ।

ਗੌਰੀ ਇਸ ਵੇਲੇ ਦੋਵੇਂ ਲੱਤਾਂ ਆਕਾਸ਼ ਵਲ ਕੀਤੀ ਇਕ ਹੱਥ ਤੇ ਕੁਰਸੀ ਦੀ ਇਕ ਬਾਂਹ ਦਾ ਸਹਾਰਾ ਲਈ ਖੜੋਤਾ ਸੀ। ਫਰਲੋ ਦੀ ਆਵਾਜ਼ ਉਸਦੇ ਕੰਨੀ ਪਈ ਅਤੇ ਉਹ ਧੌਣ ਚੁਕ ਕੇ ਇਸ ਪਾਸੇ ਵੇਖਣ ਲਗਾ। ਭਾਰ ਇਕੋ ਜਿਹਾ ਨਾ ਰਹਿਣ ਕਰਕੇ ਉਹ ਧੜੱਮ ਕਰਦਾ ਜ਼ਮੀਨ ਤੇ ਆ ਡਿਗਿਆ। ਲੋਕੀਂ ਖੂਬ ਹੱਸੇ ਪਰ ਉਸ ਨੇ ਇਸ ਗਲ ਦੀ ਰਤਾ ਪਰਵਾਹ ਨਾ ਕੀਤੀ ਅਤੇ ਹੈਰਾਨੀ ਨਾਲ ਫਰਲੋ ਦੇ ਮੁੰਹ ਵਲ ਤੱਕਣ ਲਗਾ।

ਲੋਕੀਂ ਜਾ ਚੁਕੇ ਸਨ ਪਰ ਦੋਵੇਂ ਮਿਤਰ ਚੁਪ ਚਾਪ ਖੜੋਤੇ ਇਕ ਦੂਜੇ ਵਲ ਵੇਖ ਰਹੇ ਸਨ। ਅਖ਼ੀਰ ਫਰਲੋ ਨੇ ਚੁਪ ਨੂੰ ਤੋੜਦਿਆਂ ਹੋਇਆਂ ਕਿਹਾ: “ਪਿਆਰੇ ਗੌਰੀ, ਕਿਥੇ ਰਹੇ ਹੋ? ਮੈਂ ਤੁਹਾਨੂੰ ਦੋ ਮਹੀਨਿਆਂ ਤੋਂ ਨਹੀਂ ਦੇਖਿਆ। ਹਾਂ, ਅਤੇ ਇਹ ਮਦਾਰੀ ਦਾ ਰੂਪ ਕਿਵੇਂ ਧਾਰਿਆ।” ਇਸ ਦੇ ਪਿਛੋਂ ਫਰਲੋ ਨੇ ਹੌਲੀ ਜਿਹੀ ਖਿਲਖਿਲੀ ਮਾਰੀ ਤੇ ਬੋਲਿਆ, “ਚੰਗਾ ਵਪਾਰ ਕਰ ਰਹੇ ਹੋ।”

“ਹਾਂ”, ਗੌਰੀ ਬੋਲਿਆ, “ਉਸ ਕੰਮ ਨਾਲੋਂ ਤਾਂ ਇਹ ਕਿਤੇ ਚੰਗਾ ਹੈ। ਜੇ ਕੁਝ ਕੁ ਦਿਨ ਹੋਰ ਕਵੀ ਰਹਿੰਦਾ ਤਾਂ ਦਿਨ ਰਾਤ ਦੀ ਭੁਖ ਮੈਨੂੰ ਕਦੇ ਵੀ ਜੀਊਂਦਾ ਨਾ ਛਡਦੀ। ਹੁਣ ਘਟੋ ਘਟ ਰੋਟੀ ਦੇ ਦੋ ਟੁਕੜੇ ਤਾਂ ਕਮਾ ਖਾਂਦਾ ਹਾਂ।”

“ਸਚ ਮੁਚ ਅੱਜ ਕਲ ਹੁਨਰ ਦੀ ਕੋਈ ਕਦਰ ਨਹੀਂ ਕਰਦਾ।” ਫਰਲੋ ਨੇ ਗਲ ਬਾਤ ਜਾਰੀ ਰਦਿਆਂ ਹੋਇਆਂ ਕਿਹਾ, “ਪਰ ਇਸ ਮਿਸਰੀ ਨਾਚੀ ਦੇ ਸਾਥੀ ਕਿਸ ਤਰਾਂ ਬਣ ਗਏ?”

“ਉਹ ਮੇਰੀ ਵਹੁਟੀ ਹੈ” ਗੌਰੀ ਇਹ ਕਹਿਕੇ ਮੁਸਕ੍ਰਾਉਣ ਲਗ ਪਿਆ।

“ਪਰ ਤੁਸੀਂ ਇਸ ਨਾਲ ਵਿਆਹ ਕਦੋਂ ਕੀਤਾ?”

੪੧