ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/63

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਕਦਾ?” ਕਪਤਾਨ ਨੇ ਕਿਹਾ, “ਮੇਰੇ ਖ਼ਿਆਲ ਵਿਚ ਵਿਆਹ ਪਿਆਰ ਦੀ ਮੌਤ ਹੈ।”

ਅਸਮਰ ਦਾ ਰੰਗ ਪੀਲਾ ਹੋ ਗਿਆ ਅਤੇ ਉਸ ਨੇ ਆਪਣਾ ਸਿਰ ਨੀਵਾਂ ਕਰ ਲਿਆ। ਫੀਬਸ ਉਸ ਦੇ ਬਹੁਤ ਨੇੜੇ ਹੋ ਗਿਆ। ਫੀਬਸ ਦਾ ਸਾਥੀ ਨਾਲ ਦੇ ਕਮਰੇ ਵਿਚ ਬੈਠਾ ਇਹ ਸਭ ਕੁਝ ਵੇਖ ਰਿਹਾ ਸੀ। ਇਸ ਵੇਲੇ ਉਹ ਦੋਹਾਂ ਨੂੰ ਇਸ ਤਰ੍ਹਾਂ ਵੇਖ ਰਿਹਾ ਸੀ ਜਿਸ ਤਰ੍ਹਾਂ ਭੁਖਾ ਸ਼ੇਰ ਪਿੰਜਰੇ ਵਿਚੋਂ ਆਪਣੇ ਸ਼ਿਕਾਰ ਨੂੰ ਦੇਖਦਾ ਹੈ।

ਏਨੇ ਨੂੰ ਫੀਬਸ ਨੇ ਅਸਮਰ ਦੀ ਕਮੀਜ਼ ਲਾਹ ਦਿੱਤੀ। ਉਹ ਤ੍ਰਬਕ ਉਠੀ ਜਿਵੇਂ ਕੋਈ ਰੰਗੀਨ ਸੁਪਨਾ ਵੇਖ ਰਹੀ ਸੀ। ਉਸ ਨੇ ਸ਼ਰਮ ਨਾਲ ਦੋਹਾਂ ਹਥਾਂ ਨਾਲ ਆਪਣੀ ਛਾਤੀ ਢੱਕ ਲਈ। ਕਪਤਾਨ ਨੇ ਉਸਦੇ ਗਲ ਵਿਚ ਪਿਆ ਜ਼ਮੁਰਦ ਹੱਥ ਵਿਚ ਫੜ ਲਿਆ ਅਤੇ ਉਸਨੂੰ ਬੜੇ ਗਹੁ ਨਾਲ ਵੇਖਣ ਲਗਾ।

“ਇਸ ਨੂੰ ਹਥ ਨਾ ਲਾਓ।” ਅਸਮਰ ਨੇ ਕਿਹਾ, “ਇਹ ਓਹੀ ਜ਼ਮੁਰਦ ਹੈ ਜਿਸ ਦੀ ਸਹਾਇਤਾ ਨਾਲ ਹੋ ਸਕਦਾ ਮੈਂ ਕਦੇ ਨਾ ਕਦੇ ਆਪਣੇ ਮਾਤਾ ਪਿਤਾ ਨੂੰ ਮਿਲ ਸਕਾਂ। ਲਿਆਓ ਮੇਰੀ ਕਮੀਜ਼ ਮੈਨੂੰ ਮੋੜ ਦਿਓ।”

“ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਮੈਨੂੰ ਬਿਲਕੁਲ ਪਿਆਰ ਨਹੀਂ ਕਰਦੇ।” ਕਪਤਾਨ ਨੇ ਕਿਹਾ।

“ਕੀ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ?” ਅਸਮਰ ਨੇ ਗਲ ਬਾਤ ਜਾਰੀ ਰਖਦਿਆਂ ਹੋਇਆਂ ਕਿਹਾ, “ਮੈਂ ਤੁਹਾਨੂੰ ਪਿਆਰ ਨਹੀਂ ਕਰਦੀ, ਇਹ ਤੁਸੀਂ ਕੀ ਕਹਿ ਰਹੇ ਹੋ? ਆਹ! ਏਦਾਂ ਨਾ ਕਹੋ, ਮੇਰੇ ਦਿਲ ਦੇ ਟੋਟੇ ਟੋਟੇ ਹੋ ਰਹੇ ਹਨ। ਮੇਰੀ ਰੂਹ, ਮੇਰੇ ਸਰੀਰ ਦੇ ਮਾਲਕ, ਮੈਂ ਤੁਹਾਡੀ ਨੌਕਰਾਣੀ ਹਾਂ। ਮੈਂ ਤੁਹਾਡੇ ਚਰਨ ਚੁੰਮਾਂਗੀ, ਤੁਹਾਡੀਆਂ ਜੁੱਤੀਆਂ ਦੀ ਧੂੜ ਝਾੜਾਂਗੀ ਅਤੇ ਜਦ ਤੁਸੀਂ ਆਪਣੀ ਫ਼ੌਜੀ ਵਰਦੀ ਪਾ ਕੇ ਤੁਰੋਗੇ ਤਾਂ ਮੇਰੀਆਂ ਅੱਖਾਂ

੫੫