ਪੰਨਾ:ਟੱਪਰੀਵਾਸ ਕੁੜੀ.pdf/79

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਸ ਨੂੰ ਪਾਦਰੀ ਦਾ ਚਿਹਰਾ ਹੀ ਨਜ਼ਰੀਂ ਆਇਆ। ਉਹ ਘਬਰਾ ਕੇ ਬੁੜ ਬੜਾਉਣ ਲਗੀ ਅਤੇ ਫ਼ਰਸ਼ ਤੇ ਮੂੰੰਹ ਪਰਨੇ ਡਿਗ ਪਈ। ਇਸ ਦੇ ਪਿਛੋਂ ਵਾਯੂ ਮੰਡਲ ਵਿਚ ਕੋਈ ਆਵਾਜ਼ ਨਹੀਂ ਸੀ ਗੂੰਜ ਰਹੀ। ਕਵਲ ਨਾਲ ਦੇ ਛਪੜ ਵਿਚੋਂ ਪਾਣੀ ਦਾ ਮੱਧਮ ਖੜਾਕ ਸੁਣਾਈ ਦੇ ਰਿਹਾ ਸੀ।

੧੭


ਫ਼ੀਬਸ ਮਰਿਆ ਨਹੀਂ ਸੀ ਕੇਵਲ ਸਖ਼ਤ ਜ਼ਖ਼ਮੀ ਹੋਇਆ ਸੀ। ਸਰਕਾਰੀ ਵਕੀਲ ਨੇ ਜਿਹੜਾ ਅਸਮਰ ਨੂੰ ਦਸਿਆ ਸੀ ਕਿ ਉਹ ਮਰ ਗਿਆ ਹੈ, ਐਵੇਂ ਝੂਠ ਹੀ ਸੀ। ਇਹ ਕੁਝ ਸਤਰਾਂ ਇਸ ਲਈ ਲਿਖ ਦਿਤੀਆਂ ਹਨ ਤਾਂ ਜੋ ਪਾਠਕਾਂ ਨੂੰ ਫੀਬਸ ਬਾਰੇ ਪਤਾ ਲਗ ਸਕੇ।

ਦੂਜੇ ਦਿਨ ਸਵੇਰ ਤੋਂ ਹੀ ਲੋਕੀਂ ਨੋਟਰਡੈਮ ਤੇ ਇਕਠੇ ਹੋਣੇ ਸ਼ੁਰੂ ਹੋ ਗਏ ਸਨ। ਸਾਰਾ ਪੈਰਿਸ ਖਾਲੀ ਹੋ ਗਿਆ ਸੀ। ਨੋਟਰਡੈਮ ਦੇ ਆਲੇ ਦੁਆਲੇ ਜਿਸ ਪਾਸੇ ਨਜ਼ਰ ਮਾਰੋ ਪੀਲੀਆਂ ਟੋਪੀਆਂ ਤੇ ਮੈਲੇ ਪਾਟੇ ਹੋਏ ਕਪੜਿਆਂ ਵਾਲੇ ਲੋਕਾਂ ਨਜ਼ਰ ਆਉਂਦੇ ਸਨ।

ਘੜੀ ਨੇ ਨੌਂਂ ਵਜਾਏ। ਲੋਕਾਂ ਨੇ ਰੌਲੇ ਨਾਲ ਅਕਾਸ਼ ਸਿਰ ਤੇ ਚੁਕ ਲਿਆ ਅਤੇ ਕਈ ਵੇਰੀ ਉਨ੍ਹਾਂ ਵਿਚੋਂ ਕਈ, ਨੋਟਰਡੈਮ ਦੀਆਂ ਬਾਰੀਆਂ ਤੇ ਛਤ ਤੋਂ ਦੀ ਝਾਕਦੇ ਹੋਏ ਕਹਿਣ ਲਗ ਪੈਂਦੇ, "ਔਹ ਆਉਂਦੀ ਪਈ ਏ।"

ਫੌਲਡਰ ਜਿਹੜੀ ਫੀਬਸ ਦੀ ਪ੍ਰੇਮਿਕਾ ਵੀ ਸੀ ਤੇ ਚਾਚੇ ਦੀ ਧੀ ਭੈਣ ਵੀ, ਨੇ ਅਖਾਂ ਬੰਦ ਕਰ ਲਈਆਂ ਤਾਂ ਜੋ ਉਹ ਦੋਸ਼ੀ ਨੂੰ ਸੰਗਲੀਆਂ ਨਾਲ

੭੧