ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲੀ ਪਿਆਰ ਪੈ ਜਾਂਦਾ ਹੈ। ਕਦੇ ਉਹ ਆਜ਼ਾਦੀ ਨਾਲ ਬਾਜ਼ਾਰਾਂ ਵਿਚ ਨਚਦੀ ਹੁੰਦੀ ਸੀ ਅਤੇ ਉਸ ਦੀ ਪਿਆਰੀ ਬਕਰੀ ਅਜੀਬ ਅਜੀਬ ਖੇਲ ਵਿਖਾਉਂਦੀ ਸੀ। ਲੋਕਾਂ ਦੀ ਭੀੜ ਹਰ ਵੇਲੇ ਉਸ ਦੇ ਆਲੇ ਦੁਆਲੇ ਲਗੀ ਰਹਿੰਦੀ ਸੀ। ਆਹ - ਉਹ ਦਿਨ ਬੀਤ ਚੁੱਕੇ ਸਨ ਜਦ ਉਹ ਪੌਣ ਦੇ ਝੋਲੇ ਵਾਂਗ ਬਿਲਕੁਲ ਆਜ਼ਾਦ ਸੀ। ਪਰ ਹੁਣ ਤਾਂ ਕੇਵਲ ਨੋਟਰ ਡੈਮ ਦੀਆਂ ਕੰਧਾਂ ਸਨ ਤੇ ਉਹ ਸੀ।

ਇਹ ਉਸ ਦੇ ਜੀਵਨ ਵਿਚ ਵਡੀ ਭਾਰੀ ਤਬਦੀਲੀ ਸੀ। ਉਹ ਏਸੇ ਕਰਕੇ ਹਰ ਵੇਲੇ ਉਦਾਸ ਰਹਿੰਦੀ ਸੀ ਪਰ ਜਿਹੜੀ ਚੀਜ਼ ਹਰ ਵੇਲੇ ਉਸਦਾ ਲਹੂ ਪੀ ਰਹੀ ਸੀ ਉਹ ਵੀ ਕਪਤਾਨ ਫੀਬਸ ਦੀ ਜੁਦਾਈ। ਅਸਮਰ - ਬਦ ਨਸੀਬ ਅਸਮਰ, ਹਰ ਵੇਲੇ ਉਸ ਦੇ ਵਿਛੋੜੇ ਵਿਚ ਬੇ-ਚੈਨ ਰਹਿੰਦੀ ਸੀ। ਉਸ ਦੀਆਂ ਅੱਖਾਂ ਵਿਚ ਹਰ ਵੇਲੇ ਹੰਝੂਆਂ ਦੀ ਝੜੀ ਲਗੀ ਰਹਿੰਦੀ ਸੀ ਅਤੇ ਉਸ ਦੇ ਕੋਮਲ ਬੁਲਾਂ ਵਿਚੋਂ ਹਰ ਵੇਲੇ ਦਿਲ-ਸਾੜਵੀਆਂ ਆਹਾਂ ਨਿਕਲ-ਦੀਆਂ ਰਹਿੰਦੀਆਂ ਸਨ। ਜਦ ਉਸ ਨੂੰ ਉਹ ਸਮਾਂ ਚੇਤੇ ਆਉਂਦਾ ਸੀ ਜਦ ਕਿ ਫੀਬਸ ਨੇ ਉਸ ਨੂੰ ਰਾਹ ਵਿਚ ਇਕ ਕੁਬੇ ਦੇਓ ਦੇ ਪੰਜੇ ਵਿਚੋਂ ਛੁਡਾਇਆ ਸੀ। ਉਸਨੂੰ ਫੀਬਸ ਦੀਆਂ ਪਿਛਲੀਆਂ ਮੁਸੀਬਤਾਂ ਦਾ ਬੜਾ ਖ਼ਿਆਲ ਸੀ। ਉਸਦੇ ਕੀਤੇ ਉਪਕਾਰ ਉਸਨੂੰ ਰਹਿ ਰਹਿ ਕੇ ਚੇਤੇ ਆਉਂਦੇ ਸਨ ਜਿਨ੍ਹਾਂ ਨੂੰ ਮੁਖ ਰੱਖਦਿਆਂ ਹੋਇਆਂ ਉਸ ਨੇ ਆਪਣੇ ਟੋਲੇ ਨੂੰ, ਆਪਣੇ ਕਵੀ ਪਤੀ ਨੂੰ ਅਤੇ ਉਸ ਗੁਝੀ ਘਾਟੀ ਨੂੰ ਤਿਆਗਿਆ ਸੀ ਜਿਥੇ ਉਹ ਤੰਬੂਰੇ ਨਾਲ ਇਕ ਸੁਰ ਹੋ ਕੇ ਨਚਦੀ ਹੁੰਦੀ ਸੀ। ਹੁਣ ਉਹ ਹਰ ਵੇਲੇ ਕਿਸੇ ਮਾਨਸਕ ਪੀੜ ਕਰਕੇ ਦੁਖੀ ਰਹਿੰਦੀ ਸੀ। ਇਸ ਦੇ ਨਾਲ ਹੀ ਜਦ ਕਦੇ ਉਸ ਨੂੰ ਫੀਬਸ ਦੀ ਯਾਦ ਵਿਚ ਰੋਣ ਤੋਂ ਵਿਹਲ ਮਿਲਦੀ ਤਾਂ ਉਸ ਨੂੰ ਕੁਬੇ ਕੈਦੋ ਦਾ ਖ਼ਿਆਲ ਆਉਂਦਾ ਜਿਹੜਾ ਦੁਨੀਆ ਦਾ ਸਭ ਤੋਂ ਭਿਆਨਕ ਤੇ ਬਦ-ਸ਼ਕਲ ਇਨਸਾਨ ਹੁੰਦਾ ਹੋਇਆ ਵੀ ਚੰਦਰਮਾ ਨਾਲੋਂ ਵਧੇਰੇ ਸੋਹਣੇ ਦਿਲ ਦਾ ਮਾਲਕ ਸੀ। ਉਹ ਅਸਮਰ ਨੂੰ ਏਨਾ ਪਿਆਰ ਕਰਦਾ ਸੀ ਜਿੰਨਾਂ ਕਿ ਇਕ ‘ਭੌਰ' ਫੁਲ ਨੂੰ ਕਰਦਾ ਹੈ। ਉਹ ਅਸਮਰ ਦੇ ਸੁਹੱਪਣ ਦੇ ਦੀਵੇ ਤੇ ਹਰ ਵੇਲੇ ਪਤੰਗੇ ਵਾਂਗ