ਪੰਨਾ:ਟੱਪਰੀਵਾਸ ਕੁੜੀ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਗਾ,“ਗਾਈ ਜਾ ਸੁਹਪਣ ਦੀ ਦੇਵੀ, ਗਾਈ ਜਾ! ਕਿਉਂਕਿ ਤੇਰੀ ਆਵਾਜ਼ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜਿੰਨਾਂ ਚਿਰ ਤੂੰ ਗਾਉਂਦੀ ਰਹੇਂ, ਰਬ ਦੇ ਵਾਸਤੇ ਮੈਨੂੰ ਇਥੋਂ ਜਾਣ ਦਾ ਹੁਕਮ ਨਾ ਦਈਂ।"

ਅਸਮਰ ਤ੍ਰਬਕ ਉਠੀ। ਉਸ ਦੀਆਂ ਅੱਖਾਂ ਅਗੇ ਕਪਤਾਨ ਫੀਬਸ ਘੁੰਮਣ ਲਗ ਪਿਆ ਅਤੇ ਉਸ ਨੇ ਗਾਉਣਾ ਬੰਦ ਕਰ ਦਿਤਾ। ਕੁਬਾ ਕੈਦੋ ਜਿਸ ਦੇ ਮਨ ਨੂੰ ਅਸਮਰ ਦਾ ਗੀਤ ਸੁਣਕੇ ਆਮ ਜਿਹਾ ਮਿਲ ਰਿਹਾ ਸੀ, ਪਹਿਲੇ ਤਾਂ ਬਹੁਤ ਗੁਸੇ ਵਿਚ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਣ ਲਗ ਪਏ ਅਤੇ ਉਹ ਆਪਣੇ ਦੰਦਾਂ ਨੂੰ ਪੀਹਣ ਲਗ ਪਿਆ ਪਰ ਉਹ ਉਸ ਨੂੰ ਕਹਿ ਕੁਝ ਨਹੀਂ ਸੀ ਸਕਦਾ ਕਿਉਂਕਿ ਉਹ ਉਸ ਦੇ ਸੁਪਨਿਆਂ ਦੀ ਰਾਣੀ ਸੀ। ਕੁਬੇ ਦਾ ਕੋਮਲ ਦਿਲ ਅਸਮਰ ਦੇ ਬਾਂਕੇ ਨੈਣਾਂ ਦਾ ਸ਼ਿਕਾਰ ਹੋ ਚੁੱਕਾ ਸੀ। ਹੋ ਸਕਦਾ ਸੀ ਕਿ ਉਹ ਇਸ ਦੋਸ਼ ਬਦਲੇ ਆਪਣੇ ਖ਼ੌਫਨਾਕ' ਹੱਥਾਂ ਨਾਲ ਅਸਮਰ ਦੇ ਨਾਜ਼ੁਕ ਅੰਗਾਂ ਨੂੰ ਖੇਰੂੰ ਖੇਰੂੰ ਕਰ ਦੇਂਦਾ ਪਰ ਪਿਆਰ ਉਸਦੇ ਰਾਹ ਵਿਚ ਲੋਹੇ ਦੀ ਕੰਧ ਬਣਿਆਂ ਖੜੋਤਾ ਸੀ।

ਜਦ ਅਸਮਰ ਨੇ ਗਾਉਣਾ ਬੰਦ ਕਰ ਦਿਤਾ ਤਾਂ ਉਸ ਨੇ ਸਿਰ ਉਤਾਂਹ ਚੁਕਿਆ। ਉਸਦੀਆਂ ਲੰਮੀਆਂ ਪਲਕਾਂ ਤੇ ਕੁਝ ਕੁ ਹੰਝੂ ਤੜਫ਼ ਰਹੇ ਸਨ। ਕੈਦੋ ਇਹ ਵੇਖ ਕੇ ਘਬਰਾ ਗਿਆ। ਉਹ ਇਸ ਝਾਕੀ ਨੂੰ ਨਾ ਵੇਖ ਸਕਿਆ ਅਤੇ ਅੱਖਾਂ ਬੰਦ ਕਰ ਲਈਆਂ। ਉਹ ਜ਼ਖ਼ਮੀ ਸਪ ਵਾਂਗ ਅਸਮਰ ਦੇ ਪੈਰਾਂ ਤੇ ਡਿਗ ਕੇ ਤੜਫਣ ਲਗ ਪਿਆ। ਅਸਮਰ ਹੌਕੇ ਮਾਰਦੀ ਹੋਈ ਆਪਣੇ ਨਵੇਂ ਸਾਥੀ ਦੀ ਇਹ ਹਾਲਤ ਵੇਖ ਕੇ ਕੰਬ ਰਹੀ ਸੀ।

ਇਕ ਦਿਨ ਰਾਤ ਨੂੰ, ਅੱਧੀ ਰਾਤ ਤੋਂ ਪਿਛੋਂ, ਜਦ ਕਿ ਹਰ ਇਕ ਚੀਜ਼ ਤੇ ਹਨੇਰਾ ਪਸਰਿਆ ਹੋਇਆ ਸੀ, ਅਸਮਰ ਸੋਚਾਂ ਦੇ ਸਾਗਰ ਵਿਚ ਡੁਬੀ ਆਪਣੇ ਕਮਰੇ ਵਿਚ ਪਈ ਹੋਈ ਸੀ। ਉਹ ਸੌਂ ਜਾਣਾ ਚਾਹੁੰਦੀ ਸੀ ਪਰ ਨੀਂਦ ਉਸ ਦੀਆਂ ਅੱਖਾਂ ਵਿਚ ਕਿਥੋਂ। ਉਸਨੇ ਆਪਣੀਆਂ ਅੱਖਾਂ ਚੋਂ ਵਗਦੇ ਹੰਝੂਆਂ ਤੇ ਬੁਲ੍ਹਾਂ ਚੋਂ ਨਿਕਲਦੇ ਹੌਕਿਆਂ ਨਾਲ ਆਪਣਾ ਜੀ ਪਰਚਾਉਣਾ ਚਾਹਿਆ ਪਰ ਅਫਸੋਸ ਇਹ ਚੀਜ਼ਾਂ ਵੀ ਉਸਨੂੰ ਧਰਵਾਸਾ ਨਹੀਂ ਸਨ ਦੇ

੭੯