ਸਕਦੀਆਂ। ਉਹ ਪਹਿਲੇ ਨਾਲੋਂ ਵੀ ਵਧੇਰੇ ਬੇ-ਕਰਾਰ ਹੋ ਗਈ। ਉਹ ਖ਼ਿਆਲ ਹੋਰ ਪਾਸੇ ਪਾਉਣ ਲਈ ਕਮਰੇ ਦੀ ਬਾਰੀ ਵਲ ਨੂੰ ਵਧੀ। ਬਾਹਰ ਬਿਲਕੁਲ ਹਨੇਰਾ ਸੀ, ਵੇਖਦੀ ਕੀ? ਕਾਹਦੇ ਨਾਲ ਜੀ ਪਰਚਾਉਂਦੀ? ਹਨੇਰੇ ਵਿਚੋਂ ਕੁਤਿਆਂ ਦੀਆਂ ਚੀਕਾਂ ਸੁਣਕੇ ਉਸ ਦਾ ਦਿਲ ਕੰਬ ਉਠਿਆ।
ਉਸਨੂੰ ਆਪਣੇ ਤੰਬੂਰੇ ਦਾ ਖ਼ਿਆਲ ਆਇਆ। ਉਹ ਗਾਕੇ ਜੀ ਪ੍ਰਚਾਣਾ ਚਾਹੁੰਦੀ ਸੀ। ਉਸ ਨੇ ਤੰਬੂਰਾ ਚੁਕਿਆ ਤੇ ਬਾਰੀ ਵਿਚ ਬਹਿਕੇ ਗਾਉਣ ਲਗ ਪਈ। ਏਨੇ ਨੂੰ ਪੈਰਾਂ ਦਾ ਖੜਾਕ ਸੁਣਾਈ ਦਿਤਾ। ਇਹ ਕੈਦੋ ਸੀ। ਅਸਮਰ ਲਈ ਉਸ ਦਾ ਆਉਣਾ ਸੰਗੀਤ ਦੀ ਮੌਤ ਦਾ ਸੁਨੇਹਾ ਸੀ। ਉਹ ਚੁਪ ਹੋ ਗਈ। ਕੈਦੋ ਕੰਬਦਾ ਕੰਬਦਾ ਉਸ ਦੇ ਲਾਗੇ ਆਇਆ ਤੇ ਕਹਿਣ ਲਗਾ, “ਜੇ ਗਹੁ ਨਾਲ ਤਕੋ ਤਾਂ ਮੈਂ ਤੁਹਾਨੂੰ ਇਕ ਚੀਜ਼ ਵਿਖਾਵਾਂ।" ਅਸਮਰ ਨੇ ਇਸ਼ਾਰੇ ਨਾਲ ਕਿਹਾ ਕਿ ਉਹ ਉਸ ਨੂੰ ਬੜੇ ਖ਼ਿਆਲ ਨਾਲ ਵੇਖ ਰਹੀ ਹੈ। ਕੈਦੋ ਨੇ ਇਕ ਠੰਢਾ ਹੌਕਾ ਭਰਿਆ ਅਤੇ ਕੁਝ ਹੰਝੂ ਅੱਖਾਂ ਚੋਂ ਵਹਾ ਕੇ ਉਚੀ ਉਚੀ ਰੋਣ ਲਗ ਪਿਆ। ਅਸਮਰ ਘੰਟਿਆਂ ਬਧੀ ਇਕੱਲੀ ਬੈਠ ਕੇ ਉਸ ਬਾਰੇ ਸੋਚਦੀ ਰਹੀ।
ਹੁਣ ਅਸਮਰ ਨੂੰ ਉਸ ਨਾਲ ਕੁਝ ਕੁ ਪਿਆਰ ਹੋ ਗਿਆ ਸੀ ਅਤੇ ਹੋਣਾ ਵੀ ਚਾਹੀਦਾ ਸੀ ਕਿਉਂਕਿ ਉਹ ਉਸ ਦਾ ਜੀ ਪਰਚਾਉਣ ਲਈ ਬੜੀਆਂ ਅਨੋਖੀਆਂ ਹਰਕਤਾਂ ਕਰਦਾ ਹੁੰਦਾ ਸੀ।