ਪੰਨਾ:ਟੱਪਰੀਵਾਸ ਕੁੜੀ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਹ ਕਮਰੇ ਵਿਚ ਇਸ ਤਰਾਂ ਸੁਣਾਈ ਦੇ ਰਿਹਾ ਸੀ ਜਿਵੇਂ ਲੜਾਈ ਦਾ ਘੋੜਾ ਹਿਣਕਦਾ ਹੈ। ਉਸ ਦੇ ਦੰਦਾਂ ਦੀ ਪੀਹਣ ਦੀ ਆਵਾਜ਼ ਸੁਣਕੇ ਇਹੋ ਭੁਲੇਖਾ ਪੈਂਦਾ ਸੀ ਕਿ ਤਲਵਾਰਾਂ ਆਪੋ ਵਿਚ ਭਿੜ ਰਹੀਆਂ ਹਨ।

“ਖੁਨ,ਖੂਨ" ਹਨੇਰੇ ਵਿਚ ਗਰਜ ਪੈਦਾ ਹੋਈ। ਇਹ ਕੈਦੋ ਦੀ ਆਵਾਜ਼ ਸੀ ਜਿਹੜਾ ਆਪਣੇ ਸ਼ਿਕਾਰ ਨੂੰ ਇਸ ਤਰ੍ਹਾਂ ਹਫਾ ਹਫਾ ਮਾਰ ਕੇ ਰਿਹਾ ਸੀ ਜਿਸ ਤਰਾਂ ਸ਼ੇਰ ਹਰਨੀ ਨੂੰ ਖੂਬ ਹਫਾ ਕੇ ਮਾਰਦਾ ਹੈ।

ਅਖ਼ੀਰ ਕੈਦੋ ਉਸ ਪਾਦਰੀ ਨੂੰ ਨੋਟਰਡੈਮ ਦੇ ਮੁਨਾਰੇ ਤੋਂ ਹੇਠਾਂ ਜ਼ਮੀਨ ਤੇ ਸੁਟਣ ਲਈ ਉਸ ਦੀ ਲਤ ਫੜ ਕੇ ਘਸੀਟਦਾ ਹੋਇਆ ਉਸ ਨੂੰ ਕਮਰੇ ਚੋਂ ਬਾਹਰ ਲੈ ਗਿਆ ਪਰ ਪਾਦਰੀ ਦੀ ਖ਼ੁਸ਼ ਕਿਸਮਤੀ ਨੂੰ,ਬਾਹਰ ਲੋ ਸੀ। ਜਿਉਂ ਹੀ ਪਾਦਰੀ ਨੂੰ ਕਮਰੇ ਤੋਂ ਬਾਹਰ ਲਿਆਂਦਾ ਗਿਆ। ਉਸ ਦੇ ਮੂੰਹ ਤੇ ਲੋ ਪੈਂਦਿਆਂ ਸਾਰ ਹੀ ਕੈਦੋ ਘਬਰਾ ਗਿਆ। ਉਸ ਨੇ ਗਹੁ ਨਾਲ ਤਕਿਆ। ਉਸਦੇ ਹਥ ਢਿਲੇ ਪੈ ਗਏ ਅਤੇ ਉਹ ਕੰਬਣ ਲਗ ਪਿਆ।

ਅਸਮਰ ਕਮਰੇ ਚੋਂ ਬਾਹਰ ਆਈ ਅਤੇ ਇਹ ਤੱਕ ਕੇ ਹੈਰਾਨ ਹੋ ਗਈ ਕਿ ਕੈਦੋ,ਜਿਸ ਅਗੇ ਪੈਰਸ ਦੇ ਬੜੇ ਬੜੇ ਬਹਾਦਰਾਂ ਦੇ ਦੰਮ ਖ਼ੁਸ਼ਕ ਹੁੰਦੇ ਸਨ,ਇਸ ਬੁਢੇ ਪਾਦਰੀ ਸਾਹਮਣੇ ਇਸ ਤਰਾਂ ਕਿਉਂ ਕੰਬ ਰਿਹਾ ਹੈ। ਉਸਦੇ ਚਿਹਰੇ ਤੇ ਪਿਲੱਤਣ ਛਾ ਗਈ ਸੀ ਅਤੇ ਉਹ ਚੁਪ ਚਾਪ ਬੁਤ ਬਣਿਆ ਖੜੋਤਾ,ਰਹਿਮ ਭਰੀਆਂ ਨਜ਼ਰਾਂ ਨਾਲ ਪਾਦਰੀ ਵਲ ਤੱਕ ਰਿਹਾ ਸੀ।

ਪਾਦਰੀ ਨੇ ਚੰਗੀ ਤਰ੍ਹਾਂ ਵੇਖ ਲੈਣ ਪਿਛੋਂ ਕੈਦੋ ਨੂੰ ਪਿਛੇ ਹੱਟਣ ਦਾ ਹੁਕਮ ਦਿਤਾ। ਬੋਲਾ ਨੀਵੀਆਂ ਨਜ਼ਰਾਂ ਕੀਤੀ ਅਸਮਰ ਦੇ ਕਮਰੇ ਵਲ ਨੂੰ ਤੁਰ ਪਿਆ ਅਤੇ ਉਥੇ ਝੁਕ ਕੇ ਆਪਣਾ ਛੁਰਾ ਉਸ ਵਲ ਨੂੰ ਸੁਟਦਾ ਹੋਇਆ ਕਹਿਣ ਲਗਾ, “ਹਜ਼ੂਰ,ਇਸ ਤੋਂ ਪਹਿਲੋਂ ਕਿ ਤੁਸੀ ਮੈਨੂੰ ਕੋਈ ਸਜ਼ਾ ਦੇਵੋ, ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰੇ ਇਸ ਛੁਰੇ ਨਾਲ ਕਤਲ ਕਰ ਦਿਓ।"

ਪਾਦਰੀ ਛਰਾ ਲੈ ਕੇ ਉਸ ਵਲ ਭੇਜਾ,ਪਰ ਅਸਮਰ ਨੇ ਛੇਤੀ ਨਾਲ ਉਸਦਾ ਹੱਥ ਫੜ ਲਿਆ ਅਤੇ ਛੁਰਾ ਖੋਹ ਕੇ ਜ਼ੋਰ ਨਾਲ ਹਸਦੀ ਹੋਈ ਕਹਿਣ ਲਗੀ,“ਸਤਿਕਾਰ ਯੋਗ ਪਿਤਾ,ਮੈਨੂੰ ਫਸਾਉਣ ਦੀ ਫ਼ਜ਼ੂਲ ਕੋਸ਼ਿਸ਼੮੯