ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/96

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਤੇ ਆਪਣੀਆਂ ਅੱਖਾਂ ਨੂੰ ਦੋਹਾਂ ਹਥਾਂ ਨਾਲ ਢੱਕਦੀ ਹੋਈ ਬੋਲੀ, “ਦਫਾ ਹੋ ਜਾ ਏਥੋਂ ਜ਼ਾਲਮਾ।"

“ਮੈਨੂੰ ਪਿਆਰ ਕਰ, ਮੈਨੂੰ ਪਿਆਰ ਕਰ। ਰਬ ਦੇ ਵਾਸਤੇ ਮੇਰੇ ਤੇ ਰਹਿਮ ਕਰ।" ਪਾਦਰੀ ਨੇ ਛਾਤੀ ਤੇ ਹਬ ਮਾਰਦਿਆਂ ਹੋਇਆਂ ਕਿਹਾ। ਪਾਦਰੀ ਗੁਸੇ ਨਾਲ ਕੰਬਣ ਲਗ ਪਿਆ ਅਤੇ ਦੰਦਾਂ ਨੂੰ ਪੀਂਹਦਾ ਹੋਇਆ ਕਹਿਣ ਲਗਾ, “ਤਾਂ ਹੁਣ ਮੈਨੂੰ ਏਸ ਨਿਤ ਦੀ ਖਿਚੋਤਾਨ ਦਾ ਅੰਤ ਕਰਨਾ ਹੀ ਪਵੇਗਾ।" ਇਹ ਕਹਿੰਦਾ ਹੋਇਆ ਉਹ ਭੁਖੇ ਸ਼ੇਰ ਵਾਂਗ ਅਸਮਰ ਤੇ ਟੁੱਟ ਪਿਆ। ਅਸਮਰ ਨੇ ਡਰ ਨਾਲ ਜ਼ੋਰ ਦੀ ਚੀਕ ਮਾਰੀ ਅਤੇ ਸਹਾਇਤਾ ਲਈ ਪੁਕਾਰਿਆ ਪਰ ਕੋਈ ਨਾ ਆਇਆ। ਕੇਵਲ ਡੁਜਲੀ ਹੀ ਮੈਂ, ਮੈਂ ਦੇ ਰੌਲੇ ਨਾਲ ਆਪਣੀ ਮਾਲਕਣ ਦੀ ਹਾਲਤ ਪੁਛ ਰਹੀ ਸੀ। "ਚੁਪ" ਪਾਦਰੀ ਨੇ ਕਿਹਾ।

ਹੁਣ ਦੋਵੇਂ ਗੁਥਮ ਗੁਥਾ ਹੋਏ ਆਪਣਾ ਪੂਰਾ ੨ ਬਲ ਲਾ ਰਹੇ ਸਨ। ਅਚਾਨਕ ਅਸਮਰ ਦੇ ਹਥ ਕੈਦੋ ਦੀ ਸੀਟੀ ਨਾਲ ਟਕਰਾਏ। ਉਸ ਨੇ ਸੀਟੀ ਨੂੰ ਬੁਲ੍ਹਾਂ ਨਾਲ ਲਾ ਕੇ ਪੂਰੇ ਜ਼ੋਰ ਨਾਲ ਵਜਾਇਆ। ਸਾਰਾ ਨੋਟਰ ਡੈਮ ਸੀਟੀ ਦੀ ਆਵਾਜ਼ ਨਾਲ ਗੂੰਜ ਉਠਿਆ।

"ਇਹ ਕੀ ਹੈ?" ਪਾਦਰੀ ਨੇ ਪੁਛਿਆ।

ਇਸਦੇ ਪਿਛੋਂ ਪਾਦਰੀ ਦੇ ਮੋਢਿਆਂ ਨਾਲ ਕੋਈ ਚੀਜ਼ ਟਕਰਾਈ। ਉਸਨੇ ਪਿਛੇ ਮੁੜ ਕੇ ਵੇਖਿਆ ਪਰ ਉਸਨੂੰ ਕੁਝ ਵੀ ਨਜ਼ਰ ਨਾ ਆਇਆ ਕਿਉਂਕਿ ਕਮਰੇ ਵਿਚ ਬਿਲਕੁਲ ਹਨੇਰਾ ਸੀ। ਕੁਝ ਚਿਰ ਪਿਛੋਂ ਪਾਦਰੀ ਫ਼ਰਸ਼ ਤੇ

ਆ ਡਿਗਿਆ ਅਤੇ ਇਕ ਬੋਝਲ ਜਿਹਾ ਪੈਰ ਉਸਦੀ ਛਾਤੀ ਨੂੰ ਮਿਧ ਰਿਹਾ ਸੀ। ਰਾਤ ਦੇ ਹਨੇਰੇ ਨੇ ਬੋਲੇ ਕੈਦੋ ਨੂੰ ਅਨ੍ਹਾਂ ਵੀ ਕਰ ਦਿਤਾ ਸੀ। ਅਸਮਰ ਨੂੰ ਕੈਦੋ ਦੇ ਉਥੇ ਪੁਜਣ ਦਾ ਪਤਾ ਲਗ ਗਿਆ ਸੀ ਅਤੇ ਉਹ ਚੁਪ ਚਾਪ ਇਕ ਪਾਸੇ ਕੰਧ ਨਾਲ ਲਗ ਕੇ ਖੜੋਤੀ ਸੀ। ਹੁਣ ਉਸ ਨੂੰ ਕਿਸੇ ਪਰਕਾਰ ਦਾ ਡਰ ਨਹੀਂ ਸੀ ਕਿਉਂਜੋ ਉਸਦਾ ਰਾਖਾ ਕੁਬਾ ਦੇਓ ਅਸਮਰ ਤੇ ਹਲਾ ਕਰਨ ਵਾਲੇ ਦੀਆਂ ਵਖੀਆਂ ਸੇਕਣ ਲਈ ਆ ਪੁੱਜਾ ਸੀ। ਉਸਦਾ

੮੮