ਪੰਨਾ:ਡਰਪੋਕ ਸਿੰਘ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਤੈਂ ਕਦੇ ਇਸਤ੍ਰੀਆਂ ਦਾ ਇਹਗਾਉਂਨ ਭੀ ਨਹੀਂ ਸੁਣਿਆ
ਕਿ (ਸਿੰਘਾਂ ਦਾ ਪੰਥ ਨਿਰਾਲਾ ਨੀ ਸਿੰਘਾਂ ਦਾ ਪੰਥ ਨਿਰਾ
ਲਾ। ਗੋਡਿਆਂ ਭੋੜੀ ਕੱਛਾਂ ਰਖਦੇ ਗਿਟਯਾਂਭੋੜੀ ਨਾਲਾ)
(ਇਸ ਬਾਤ ਨੂੰ ਜੇ ਤੂੰ ਸੁਣਦਾ ਤਾਂ ਜਰੂਰ ਸੀ ਜੋ ਇਹ
ਗੱਲ ਨਾ ਪੁਛਦਾ-ਭਾਈ ਖ਼ਾਲਸਾ ਤੀਸਰਾ ਪੰਥ ਹੈ ਇਹ
ਹਿੰਦੂ ਮੁਸਲਮਾਨਾਂ ਤੇ ਜੁਦਾ ਹੈ ਅਰ ਸਭਨੂੰ ਅਪਨੇ ਵਿਚ
ਮਿਲਾਉਨ ਵਾਲਾ ਹੈ ਅਤੇ ਸਾਰੀ ਦੁਨੀਆਂ ਲਈ ਸਾਂਝਾ
ਹੈ ਜੋ ਅੰਮ੍ਰਿਤ ਛਕੇ ਸੋ ਪੰਥ ਵਿਚ ਸ਼ਾਮਲ ਹੋਵੇ॥
ਡਰਪੋਕ ਸਿੰਘ-ਭਾਵੇਂ ਇਹ ਗੱਲ ਕਿਸੇ ਕਦਰ
ਸੱਚ ਹੈ ਜੋ ਖਾਲਸਾ ਧਰਮ ਸਭਤੇ ਵਖਰਾ ਹੈ ਪਰ ਤਾਂ ਭੀ
ਇਹ ਅਸਲ ਤਾਂ ਹਿੰਦੂਆਂ ਨਾਲ ਹੀ ਮਿਲਦਾ ਹੈ ਕਿੰਉ
ਕਿ ਹਿੰਦੂਆਂ ਵਿਚੋਂ ਹੀ ਨਿਕਲ ਕੇ ਬਣਿਆ ਹੈ॥
ਦਲੇਰ ਸਿੰਘ-ਭਾਈ ਉਹ ਕਿਕੂੰ ਖੋਲ ਕੇ ਦੱਸ
ਮੇਰੀ ਬੁਧ ਵਿਚ ਇਹ ਗੱਲਨਹੀਂ ਆਈ ਜੋ ਆਖੀ ਹੈ
ਡਰਪੋਕ ਸਿੰਘ-ਇਸ ਸਿੰਘ ਧਰਮ ਵਿਚ ਸਾਰੇ
(ਹਿੰਦੂਧਰਮ) ਦੇਹੀ ਅਸੂਲ ਵਰਤੇ ਜਾਂਦੇ ਹਨਨਾ ਹੋਰਨਾਂ
ਕੌਮਾਂ ਦੇ ਜਿਸ ਪ੍ਰਕਾਰ ਮ੍ਰਯਾਦਾ ਸਨਾਤਨ ਚਲੀਆਉਂਦੀ
ਹੈ ਸੋਈ ਹਿੰਦੂ ਅਤੇ ਖਾਲਸਾ ਵਿਚ ਕੱਠੀ ਵਰਤੀਜਾਂਦੀ ਹੈ
ਦਲੇਰਸਿੰਘ-ਭਾਈਤੈਂਇਸਬਾਤਨੂੰ ਵਿਚਾਰਕੇਨਹੀ