ਸਮੱਗਰੀ 'ਤੇ ਜਾਓ

ਪੰਨਾ:ਡਰਪੋਕ ਸਿੰਘ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪ )

ਦਮੀ ਨਿਕਲ ਕੇ ਦੂਜੇ ਵਿਚ ਜਾਂਦੇ ਹਨ ਪਰੰਤੂ ਖ਼ਾਲਸਾ ਨੂੰ ਤਾਂ ਇਹ ਪ੍ਰਕਾਸ਼ ਹੋਗਿਆ ਸੱਗੋਂ ਅੱਗੇ ਅੰਧੇਰ ਸੀ ਜੋ ਖਾਲਸਾ ਧਰਮ ਥੋੜਿਆਂ ਆਦਮੀਆਂ ਦੇ ਹਿੱਸੇ ਵਿਚ ਸੀ।

ਡਰਪੋਕ ਸਿੰਘ ਤੁਸੀ ਤਾਂਹਾਸੀ ਕਰਦੇਹੋਪਰਇਤਨਾਂ ਤਾਂ ਸਮਝੋ ਕਿ ਜੇ ਮੁਸਲਮਾਨ ਖਾਲਸਾ ਧਰਮ ਵਿਚ ਆਇ ਗਏ ਤਾਂ ਖਾਲਸਾ ਰਹੇਗਾ ਯਾ ਕਿਯਾ ਹੋਵੇਗਾ। ਇਹ ਗੱਲ ਲੰਬੀ ਨਜਰ ਨਾਲ ਸੋਚੋ ਨਿਰਾ ਹੱਸ ਕੇ ਨਾ ਗੁਆਓ॥

ਦਲੇਰ ਸਿੰਘ-ਭਾਈ, ਚੂਹੜੇ, ਸਿੰਘ, ਹੋ ਸੱਕਦੇ ਹਨ ਕਿ ਨਹੀਂ ਪਹਲੇ ਇਸ ਦਾ ਉੱਤਰ ਤਾਂ ਦੇਵੋ

ਡਰਪੋਕਸਿੰਘ ਹਾਂ ਜੀ ਉਹ ਤਾਂ ਬੇਸ਼ਕਹੋ ਸੱਕਦੇ ਹਨ

ਦਲੇਰ ਸਿੰਘ ਫੇਰ ਭਾਈ ਚਮਿਆਰ ਹੋ ਸੱਕਦੇ ਹਨ ਕੇ ਨਹੀਂ ਇਸਦਾ ਭਰਮ ਭੀ ਕੱਢ ਦੇਹੋ

ਡਰਪੋਕਸਿੰਘਭਾਈ ਜੀ ਉਹ ਭੀ ਬੇਸ਼ਕ ਹੋ ਸੱਕਦੇਹਨ ਜੈਸਾ ਕਿ ਹਨ ਪਰ ਸਾਨੂੰ ਇਸ ਨਾਲ ਕਯਾ॥

ਦਲੇਰ ਸਿੰਘਭਾਈ ਜੇ ਚੂਹੜੇ ਚਮਿਆਰਾਂ ਦੇ ਖਾਲਸਾ ਧਰਮ ਵਿਚ ਆਉਂਨ ਤੇ ਖਾਲਸਾ ਧਰਮ ਵਿਚ ਅੰਧੇਰ ਨਹੀਂ ਪਿਆਂ ਅਤੇ ਧਰਮ ਨਹੀਂ ਬਿਗੜਿਆ ਤਾਂ ਮੁਸਲਮਾਨਾਂ ਦੇ ਆਉਂਨ ਤੇ ਕਦ ਬਿਗੜ ਸੱਕਦਾ ਹੈ। ਫਿਰ ਅੰਧੇਰ ਵਾਲੀ ਗਲ ਕਯਾ ਹੈ॥