ਪੰਨਾ:ਡਰਪੋਕ ਸਿੰਘ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਯਾਪਨ

ਸੰਪੂਰਨ ਖਾਲਸਾ ਭਾਈਆਂ ਨੂੰ ਵਿਦਤ ਹੋਵੇ ਜੇ ਇਹ ਪੁਸਤਕ ਜਿਸ ਵਿਚ ਡਰਪੋਕ ਸਿੰਘ ਅਤੇ ਦਲੇਰ ਸਿੰਘ ਦੀ ਕਹਾਣੀ ਹੈ ਸੋ ਪਹਲੇ ਖਾਲਸਾ ਅਖਬਾਰ ਵਿਚ ਨਕਲ ਚੂੂਕੀ ਹੈ-ਪਰੰਤੂ ਇਸਨੂ ਕਈ ਭਾਈਆਂ ਨੇ ਪਸਿੰਦ ਕਰਕੇ ਇਹ ਇਛਾ ਕੀਤੀਸੀ ਕਿ ਇਹ ਇਕ ਗੁਟਕੇ ਦੇ ਢੰਗ ਪਰ ਛਪਾਈ ਜਾਵੇ-ਜਿਸਤੇ ਅਪਨੇ ਭਾਈਆਂ ਨੂੰ ਲਾਭ ਪਹੁਚੇ ਇਸ ਵਾਸਤੇ ਸੁਧੀ ਸਭਾ ਨੇ ਐਡੀਟਰਨੂੰ ਪੁਛੇ ਕੇ ਛਪਵਾਇ ਦਿਤਾ ਹੈ ਅਤੇ ਇਸਦੇ ਕਰਤਾ ਨੇ ਕੁਝਹੋਰ ਖਿਆਲ ਭੀ ਨਾਲ ਮਿਲਾ ਦਿਤੇਹਨ ਜੋ ਅਖਬਾਰ, ਵਿਚ ਨਹੀਂ ਨਿਕਲੇਸਮਤੇ ਇਕ ਪੁਸਤਕ ਦੇ ਢੰਗ ਬਨਾਕੇ ਛਾਪਨਲਈਆਖ ਦਿਤਾਹੈ ਜਿਸ ਪਰ ਇਹਛਪਕੇ ਤਿਆਰ ਹੋ ਗਿਆ ਹੈ-ਆਸਾਹੈ ਜੋ ਦੇਸ ਹਿਤੈਸੀ ਭਾਈ ਇਸ ਨੂੰ ਜਰੂਰ ਮਨ ਲਾਕੇਪੜਨ ਗੇ॥

ਇਹ ਪੁਸਤਕ ਲਾਲਾ ਰਾਮਚੰਦ ਮਾਨਕਾਹਲਾ ਲੀ ਭਾਈ ਗੁਪਾਲ ਸਿੰਘ-ਦਿਆ ਸਿੰਘ ਭਾਈ ਸਿੰਘ ਅਤੇ ਲਾਲਾ ਬ੍ਰਿਜਲਾਲ ਅੰਦਰ ਲੁਹਾਰੀ ਤੋਂ ਪਾਸੋਂ - ॥ਪਰ ਮਿਲ ਸਕਦੀ ਹੈ।