ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੨ )

ਪੁੱਤਾਂ ਭਾਈਆਂ, ਭਾਉ ਇਕੋ ਜੇਹਾ ਵਾਕ ਅਨੁਸਾਰ ਖਾਲਸਾ ਧਰਮ ਵਿਚ ਦੂਜੇ ਮਤਾਂ ਨਾਲੋਂ ਇਹੀ ਵਿਸ਼ੇਸ਼ਤਾ ਹੈ॥
ਬੱਸ ਹੁਣ ਨੂੰ ਖਾਲਸਾ ਪੰਥੀ ਵੀ ਆਪ ਉਤੇ ਪੱਕਾ ਭਰੋਸਾ ਹੈ ਜੋ ਇਸ ਉਪਰ ਲਿਖੀ ਚਰਚਾ ਦੇ ਭਾਵ ਨੂੰ ਹਿਣ ਕਰਕੇ ਗੁਰੂਡੰਮ ਸੀਕਾਰਤਾ ਤੇ ਪ੍ਰਚਾਰਤਾ ਦੇ ਟੋਕਰੇ ਦਾ ਭਾਰ ਸਦੀਵ ਲਈ ਉਤਾਰਕੇ ਵੀਰ ਟਹਿਲ ਹਰੀ ਜੀ ਨੂੰ (ਜੋ ਨਿਰੇ ਪੂਰੇ ਸੰਤ` ਹੀ ਹਨ) ਨਿਹਾਲਕਰੋਗੇ । ਸਗੋਂ ਬਾਕੀਭਰਾਵਾਂਨੂੰ ਜਿਨ੍ਹਾਂ ਦੇ ਮਗਜ਼ਾਂ ਵਿਚ ਗੁਰੂਡੰਮ ਦਾ ਮੱਛਰ ਵੜ ਗਿਆ ਹੈ ਉਸ ਮੱਛਰ ਨੂੰ ਇਸ ਪੁਸਤਕ ਦੀ ਵਿਚਾਰ ਰੂਪੀ ਹਵਾ ਦਾ੍ਰਾ "ਭੁਰ੍ਰ" ਕਰਕੇ ਉਡਾ ਦੇਵੋਗੇ ॥