ਪੰਨਾ:ਢੋਲ ਦਾ ਪੋਲ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )

ਗੁਰ ਕੀ ਮੂਰਤਿ ਮਨ ਮਹਿ ਧਿਆਨ॥
ਅਰਥਾਤ- ਗੁਰਾਂ ਦੇ ਅਸਲ ਰੂਪ
(ਸਬਦ) ਦਾ ਮਨ ਵਿਚ ਧਿਆਨ ਕਰੋ॥

ਸੋ ਹੁਣ ਤਿਮਰ ਪ੍ਰਚਾਰਕ ਜੀ ਕ੍ਰਿਪਾ
ਕਰਕੇ ਦਸੋ ਜੋ ਇਸ ਸਬਦ ਵਿਚੋਂ
ਦੇਹ ਕਿਥੇ ਸਿਧ ਹੁੰਦੀ ਹੈ? ਅਤੇ
ਕੇਹੜੀ ਜੁਗਤੀ ਅਨੁਸਾਰ ਇਸ ਸ਼ਬਦ
ਨੂੰ ਦੇਹ ਦਾ ਤਪਾਦਨ ਕਰਨ ਵਾਲਾ
ਜਾਣਕੇ ਅੱਪ ਨੇ ਪਤਿਪਾਦਨ ਕੀਤਾ।
ਟਹਿਲ ਹਰੀ-ਭਲਾ ਜੀ! ਜੇਕਰ ਗੁਰਾਂ ਦਾ ਰੂਪ
‘ਗੁਰ ਸਬਦ’ ਹੀ ਹੋਇਆ ਤਾਂ “ਗੁਰੂ ਕੇ ਸਬਦ
ਮੰਤ੍ਰ ਮਨ ਮਾਨ” ਅਗੇ ਕਿਉਂ ਲਿਖਿਆ? ਕਿਉਂਕਿ
‘ਸਬਦ’ ਤੇ “ਮੰਤ੍ਰ” ਇਸਤੋਂ ਅਗਲੀ
ਤਕ ਵਿਚ ਪਿਆ ਹੈ, ਇਸ ਲਈ ਇਥੇ “ਗੁਰੂ
ਦੀ ਮੂਰਿਤ” ਗੁਰ ਸਬਦ ਨਹੀਂ ਹੋ ਸਕਦਾ॥
ਅਕਾਲੀ--ਭੋਲੇ ਵੀਰ ਟਹਿਲ ਹਰੀ