ਪੰਨਾ:ਤਲਵਾਰ ਦੀ ਨੋਕ ਤੇ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਬਖਸ਼ ਦੀਦਾਰ ਦੀ ਦਾਤ ਮੈਨੂੰ,
ਮੇਰੀ ਆਸ ਦਾ ਠੁਠਾ ਨਾ ਤੋੜ ਦੇਵੀਂ।

ਪਿਆਰੇ ਮੇਹਰ ਕਰਦੇ ਮੇਰੇ ਹਾਲ ਉਤੇ,
ਬੇੜੀ ਰੂੜ੍ਹੀ ਜਾਂਦੀ ਆ ਕੇ ਪਾਰ ਕਰਦੇ।
ਦੁਖੀ ਕੂਕਦੀ ਕੂਕਰਾਂ ਵਾਂਗ ਸਾਈਆਂ,
ਮੈਂ ਨਿਮਾਣੀ ਤੇ ਜ਼ਰਾ ਉਪਕਾਰ ਕਰਦੇ।
ਜ਼ਾਲਮ ਜ਼ੁਲਮ ਕਰ ਬਹੁਤ ਸਤਾ ਰਹੇ ਨੇ,
ਪਹੁੰਚ ਏਹਨਾਂ ਦਾ ਛੇਤੀ ਸੁਧਾਰ ਕਰਦੇ।
ਬਹੁੜ! ਬਹੁੜ! ਦਾਤਾ, ਇਕ ਵਾਰ ਝਬਦੇ,
ਸੜਦੇ ਕਾਲਜੇ ਨੂੰ ਠੰਢਾ ਠਾਰ ਕਰਦੇ।

ਜਨਮ ਮਰਨ ਦੇ ਗੇੜ ਨੂੰ ਦੂਰ ਕਰਦੇ,
ਸੋਹਣਾ ਚੰਦ ਸਰੂਪ ਖਾਲ ਚੇਹਰਾ।
ਛੈਨੀ ਰਖ ਗਿਆਨ ਦੀ ਦਿਲ ਉਤੇ,
ਵੀਰ ਕਟ ਚੁਰਾਸੀ ਦਾ ਜਾਲ ਮੇਰਾ।

--੦--

ਪਿਆਰੇ ਦਾ ਅੰਮ੍ਰਿਤ

ਜਿਸ ਜਿਸ ਤਾਈਂ ਅੰਮ੍ਰਿਤ ਪਿਆਰੇ ਦਾ ਨਸੀਬ ਹੋਇਆ,
ਹੋਰ ਹੀ ਹੈ ਰੰਗ ਹੋਇਆ ਓਸ ਸਰਦਾਰ ਦਾ।
ਕਾਮ ਕ੍ਰੋਧ ਲੋਭ ਅਤੇ ਮੋਹ ਹੰਕਾਰ ਆਦਿ,
ਪੰਜਾਂ ਵਿਚੋਂ ਇਕ ਵੀ ਨਾ ਓਹਨੂੰ ਪੰਜਾ ਮਾਰਦਾ।
ਤਾਹੀਓਂ ਉਹ ਤਾਂ ਹੱਸ ਹੱਸ ਦੇਸ਼ ਅਤੇ ਕੌਮ ਉਤੋਂ,
ਵਾਰੇ ਵਾਰੇ ਘੋਲੀ ਘੋਲੀ ਹੁੰਦਾ ਜਾਨ ਵਾਰਦਾ।

-੧੧੩-