ਪੰਨਾ:ਤਲਵਾਰ ਦੀ ਨੋਕ ਤੇ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਪੋ ਵਿਚ ਮਿਲ ਕੇ ਇਕ ਮਿਕ ਹੋ ਕੇ, ਝੁਰਮਟ ਏਸ ਦੇ ਗਿਰਦ ਆ ਪਾਨ ਲਗੇ । ਜ਼ਾਹਰਾ ਤੱਕ ਕੇ ਪੀਆ ਜਗਦੀਸ਼ ਜੀ ਨੂੰ, ਨਿਰਤ ਕਰਨ ਲਗੇ ਗੀਤ ਗਾਨ ਲਗੇ । ਸੁਵਾਸ ਸੁਵਾਸ ਸਿਮਰਨ ਤੇਰੇ ਭਗਤ ਕਰਦੇ, ਉਪਮਾ ਤੇਰੀ ਕਰਦੀ ਮੰਗਲ ਚਾਰ ਵੇਖੀ । ਧੰਆਂ ਪਾਂਵਦੀ ਟੈਬਦੀ ਕਲਜੇ ਨੂੰ, ਤੇ ਕੁਦਰਤ ਮੈਂ ਅਜਬ ਕਰਤਾਰ ਵੇਖੀ । fਲਖਣ ਬੈਠਾਂ ਤਾਂ ਵਡਾ ਗ੍ਰੰਥ ਬਣਦਾ, ਦੱਸ ! ਕੇਹੜੀ ਕੇਹੜੀ ਕਰਾਮਾਤ ਲਿਖਾਂ । ਰੋਸ਼ਨ ਮੁਖ ਅਤੇ ਕਾਲੇ ਕੇਸ ਤੇਰੇ, ਚੰਦ ਦੂਜ ਦਾ ਤੇ ਕਾਲੀ ਰਾਤ ਲਿਖਾਂ। ਜਿਧਰ ਵੇਖਦਾ ਹਾਂ ਤੇਰਾ ਰੂਪ ਦਿਸੇ, ਤੇਰੇ ਮੇਹਰ ਦੀ ਬਰਸਦੀ ਦਾਤ ਲਿਖਾਂ ਸਭ ਲੇਖ ਨੇ ਲੇਖ ਅਲੇਖ ਹੋਏ, ਕੀਤੇ ਗੁਣਾਂ ਦੀ ਤੁਸਾਂ ਬਰਸਾਤ ਲਿਖਾਂ । ' ਨਰ ਨਾਰ ਪਏ ਵੀਰ ਖੁਸ਼ਹਾਲ ਦਿਸਨ, ਘਰੋ ਘਰੀ ਵੀ ਖੁਸ਼ੀ ਹਜ਼ਾਰ ਵੇਖੀ । ਏਸੇ ਲਈ ਏਹੋ ਮਾਰੇ ਆਖਦੇ ਨੇ, , . ਤੇਰੀ ਕੁਦਰਤ ਮੈਂ ਅਜਬ ਰੰਤਾਰ ਵੇਖੀ । . -੧੨੩ Digitized by Panjab Digital Library / www.panjabdigilib.org