ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———75———

ਲਗਾਇਆ ਜ਼ੋਰ ਨ੍ਹੇਰੀ ਨੇ ਬਥੇਰਾ।
ਅਜੇ ਵੀ ਆਲ੍ਹਣਾ ਕਾਇਮ ਹੈ ਮੇਰਾ।

ਇਹ ਸ਼ੀਸ਼ਾ ਸਿਰਫ਼ ਚਿਹਰਾ ਜਾਣਦਾ ਹੈ,
ਨਹੀਂ ਪੜ੍ਹ ਸਕਣ ਲੱਗਾ ਮਨ ਇਹ ਮੇਰਾ।

ਤੂੰ ਮੈਥੋਂ ਦੂਰ ਭਾਵੇਂ ਹੋਰ ਹੋ ਜਾ,
ਗੁਆਈਂ ਨਾ ਕਦੇ ਵਿਸ਼ਵਾਸ ਮੇਰਾ।

ਉਡਾਰੀ ਮਾਰ ਗਏ ਨੇ ਖਾ ਕੇ ਚੂਰੀ,
ਬਿਨਾਂ ਕਾਵਾਂ ਦੇ ਸੁੰਨਾ ਹੈ ਬਨੇਰਾ।

ਹਵਾ ਵਿਚ ਬੇਵਿਸਾਹੀ ਘੁਲ ਗਈ ਹੈ,
ਹੈ ਇਸ ਵਿਚ ਦੋਸ਼ ਸਾਡਾ ਵੀ ਬਥੇਰਾ।

ਇਹ ਦਿੱਲੀ ਨਗਰ ਵਰਮੀ ਵਾਂਗਰਾਂ ਹੈ,
ਪੁਰਾਣਾ ਏਸ ਥਾਂ ਨਾਗਾਂ ਦਾ ਡੇਰਾ।

ਹਨ੍ਹੇਰੀ ਰਾਤ ਦੀ ਬੁੱਕਲ 'ਚ ਮੈਂ ਹਾਂ,
ਮੇਰਾ ਹੀ ਨਾਮ ਹੈ ਚੜ੍ਹਦਾ ਸਵੇਰਾ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /103