ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੋਚਦੇ ਮਾਸੂਮ ਜ਼ਿੰਦਾਂ, ਹਰ ਚੁਰਸਤੇ ਚੌਂਕ ਵਿਚ,
ਬੋਲਦੇ ਨੇ ਇਹ ਹਮੇਸ਼ਾ, ਜੁਲਮ ਦੀ ਇਕੋ ਜ਼ਬਾਨ।

ਫੇਰਦਾ ਹੈਂ ਤੂੰ ਸੁਹਾਗਾ, ਅਕਲ ਦੇ ਹਰ ਲਫ਼ਜ਼ 'ਤੇ,
ਤੋੜ ਕੇ ਦੀਵੇ ਤੂੰ ਸਮਝੇ, ਕਿਉਂ ਭਲਾ ਏਸੇ ਨੂੰ ਸ਼ਾਨ?

ਤੂੰ ਭਲਾ ਕਿਹੜੇ ਭੁਲੇਖੇ, ਕੰਧਾਂ ਕੋਠੇ ਢਾਹ ਰਿਹੈਂ,
ਧਮਕ ਨਾ ਮਹਿਲਾਂ 'ਚ ਪੁੱਜੇ, ਘੂਕ ਸੁੱਤਾ ਹੁਕਮਰਾਨ।

ਫ਼ਸਲ ਵੇਚੇਂ ਤੇ ਖ਼ਰੀਦੇਂ, ਤੋਪ ਗੋਲੇ ਤੇ ਬੰਦੂਕ,
ਤੇਰੇ ਸਿਰ 'ਤੇ ਚੱਲਦੀ ਹੈ, ਕੁਫ਼ਰ ਦੀ ਸ਼ਾਹੀ ਦੁਕਾਨ।

ਮੌੜ ਨੇ ਤਾਂਡਵ ਬਥੇਰਾ ਏਸ ਥਾਂ ਹੁਣ ਕਰ ਲਿਐ,
ਰੋਕ ਹੁਣ ਇਸ ਨੂੰ ਭਰਾਵਾ, ਜੇ ਹੈਂ ਸੱਚਾ ਮੁਸਲਮਾਨ।

ਏਸ ਥਾਂ 'ਤੇ ਬੀਜਦੇ ਸੀ ਜੋ ਕਦੇ ਸੁੱਚੇ ਗੁਲਾਬ,
ਲੋੜ ਹੈ ਲੱਭਣ ਦੀ ਸਾਰੇ, ਉਸ ਨਸਲ ਦੇ ਬਾਗ਼ਬਾਨ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /113