ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———89———

ਗ਼ਰਜ਼ ਬਿਨਾਂ ਨਾ ਭਰਦਾ ਕੋਈ ਹੁੰਗਾਰਾ ਹੈ।
ਸਾਡੇ ਪਿੰਡ ਤੋਂ ਤੇਰਾ ਸ਼ਹਿਰ ਨਿਆਰਾ ਹੈ।

ਪਲਕਾਂ ਪਿੱਛੇ ਡੱਕਿਆ ਜਿਵੇਂ ਸਮੁੰਦਰ ਸੀ,
ਤਾਂਹੀਓਂ ਹੰਝੂ ਮਣ ਮਣ ਨਾਲੋਂ ਭਾਰਾ ਹੈ।

ਅੰਬਰ ਕਾਲ-ਕਲੂਟਾ ਓਸੇ ਧੂੰਏਂ ਨਾਲ,
ਫ਼ੌਜਾਂ ਲੈ ਕੇ ਚੜ੍ਹਿਆ ਨੀਲਾ ਤਾਰਾ ਹੈ।

ਨਰਮ ਕਰੂੰਬਲ ਬਿਰਖ ਬਰੋਟਾ ਕਿੰਜ ਬਣਦੀ,
ਗਲੀ ਗਲੀ ਵਿਚ ਚੱਲਦਾ ਏਥੇ ਆਰਾ ਹੈ।

ਸ਼ਹਿਰ ਬੰਬਈਓਂ ਲੈ ਕੇ ਧੁਰ ਅਮਰੀਕਾ ਤੀਕ,
ਹਰ ਥਾਂ ਸਾਗਰ ਇੱਕੋ ਜਿੰਨਾ ਖ਼ਾਰਾ ਹੈ।

ਸਾਹਾਂ ਵਾਲੀ ਡੋਰ ਸਲਾਮਤ ਏਸੇ ਲਈ,
ਇਹ ਜੋ ਤੇਰਾ, ਫੇਰ ਮਿਲਣ ਦਾ ਲਾਰਾ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /119