ਪੰਨਾ:ਤੱਤੀਆਂ ਬਰਫ਼ਾਂ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੪)

ਮੇਰੇ ਵਾਲ ਰਲੇ ਸੰਗ ਖਾਕ ਭਇਆ ਮਨ ਚਾਕ ਕੋਈ ਨਾ ਸਾਕ ਜਿਸੇ ਦੁਖ
ਦਸੂੰ। ਮੈਂ ਰੋ ਰੋ ਕਰਤੀ ਵੈਣ ਨਾ ਗੁਜ਼ਰੇ ਅਸੂੰ।
ਮੈਂ ਹਾਲਤ ਹੋਈ ਸੁਦੈਨ, ਪੀਆ ਇਨ ਨੈਨ, ਨਾ ਦੇਂਦੇ ਸੈਨ ਰਾਤ ਦਿਨ
ਗਾਵਾਂ। ਜੇ ਐਸੀ.........



ਕਤਕ ਕਰਮਾਂ ਵਾਲੀਆਂ ਕਤ, ਕਤ, ਭਰੇ ਭੰਡਾਰ।
ਰਾਤ ਬਿਤਾਈ ਸੇਜ ਸੁਖ ਮਿਲਤੀ ਬਾਂਹ ਪਸਾਰ।

ਬਿਨ ਕੰਤ ਕਤੇਂ ਨਾ ਭਾਵੇ ਜਾਨ ਜਲ ਜਾਵੇ ਮਰਾਂ ਨਿਤ ਹਾਵੇ ਸੇਜ ਪਰ
ਕੱਲੀ। ਮੇਰੀ ਜਿੰਦ ਨਿਮਾਨੀ ਨਿਕਲ ਵਜੂਦੋਂ ਚੱਲੀ।
ਇਕ ਲਾਵਨ ਅਤਰ ਗੁਲਾਲ ਭਿੰਨੜੇ ਵਾਲ ਜ਼ੁਲਫ ਦਾ ਜਾਲ ਕਿਸਤਰਾਂ
ਲਾਵਨ। ਮਿਲ ਪੀਆ ਪਿਆਰੀ ਤੀਆ ਬੈਠ ਸੁਖ ਪਾਵਨ।
ਨਹੀਂ ਮਿਲੇ ਦਿਲੇ ਕੋ ਧੀਰ ਬਿਰਹੋਂ ਕੇ ਤੀਰ ਕਰਤ ਹੈਂ ਪੀਰ ਪਈ ਜਰ
ਜਾਵਾਂ। ਜੋ ਐਸੀ..........



ਮਘਰ ਮੰਗਾਂ ਮੌਤ ਮੈਂ ਮੌਤ ਨਾ ਮਿਲਦੀ ਦਾਮ।
ਦੁਖੀਏ ਸੇਤੀ ਠੀਕ ਹੈ ਕਿਆ ਮੌਤ ਕਾ ਕਾਮ।

ਹੁਣ ਚੜ੍ਹਿਆ ਮਘਰ ਮਾਸ ਬੋਲੀਆਂ ਸਾਸ ਮਾਰਦੀ ਲਾਖ ਜਾਨ ਜਲ
ਜਾਵੇ। ਇਕ ਪੀਆ ਬਿਨਾ ਏਹ ਤੀਆ ਦੁਖਾਂ ਨੂੰ ਪਾਵੇ।
ਸਭ ਸਖੀਆਂ ਬਾਗੀਂ ਜਾਨ ਚੂੂਪ ਕਰ ਪਾਨ ਮਹਿੰਦੀਆਂ ਲਾਣ ਸੈਰ ਕੋ
ਜਾਵਨ। ਉਹ ਆਪਣੇ ਪ੍ਰੀਤਮ ਸੰਗ ਬੈਠ ਸੁਖ ਪਾਵਨ।
ਕੀਹ ਕੀਆ ਪੀਆ ਤਹਿੰ ਘਾਤ ਨਾ ਲੀਨੀ ਵਾਤ ਰਹੀ ਬਿਲਲਾਤ ਦਰਸ
ਤਰਸਾਵਾਂ। ਜੇ ਐਸੀ........