ਪੰਨਾ:ਤੱਤੀਆਂ ਬਰਫ਼ਾਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੬o)

ਏਡਾ ਦੋਹਾਂ ਦੇ ਦਿਲੀ ਸਤਿਕਾਰ ਹੈਸੀ,
ਦਿਲ ਤੇ ਅਖੀਆਂ ਫਰਸ਼ ਵਛਾਂਵਦੇ ਸੀ।
ਫਤਹਿ ਚੁੰਮਦੀ ਸੀ ਤਾਹੀਂ ਚਰਨ ਆਕੇ,
ਕਦਮ ਨਾਲ ਇਤਫਾਕ ਉਡਾਂਵਦੇ ਸੀ।
ਐਪਰ ਫੁਟ ਦੀ ਲੁਟ ਨੇ ਲੁਟ ਲਿਆ,
ਭੁਲ ਗਈ ਓਹ ਆਪਣੀ ਸ਼ਾਨ ਮੁੜਕੇ।
'ਕਿਰਤੀ' ਬਿਨਾਂ ਗੁਰਦੇਵ ਦੇ ਕੌਣ ਰੋਕੇ,
ਚੜਦੇ ਨਵੇਂ ਤੋਂ ਨਵੇਂ ਤੁਫਾਨ ਮੁੜਕੇ।

(ਗੁਰਦਵਾਰਾ ਲਹਿਰ ਸ਼ੁਰੂ)


ਏਸ ਅਦੋਗਤੀ ਦੇ ਸਮੇਂ ਜਦੋਂ ਸਿੰਘਾਂ ਨੂੰ ਡਿਠਾ ਪੁਜਾਰੀ ਲੋਕਾਂ ਡਰ ਅਡਵੈਰ ਜਹੇ ਜ਼ਾਲਮਾਂ ਨੂੰ ਵੀ
ਸਿਰੋਪਾ ਦੇਕੇ ਕੌਮ ਦਾ ਸਿਰ ਨੀਵਾਂ ਕਰ ਦਿਤਾ ਹੈ ਤਾਂ ਪੰਥਕ ਅਕਠ ਕਰਕੇ ਗੁਰਦਵਾਰਾ ਸੁਧਾਰ ਦਾ
ਕੰਮ ਸ਼ੁਰੂ ਕੀਤਾ।

(ਗੁਰਧਾਮ)


ਕੀਤਾ ਜਾਂ ਖਿਆਲ ਚੋਰ ਸਭ ਹੀ ਨਜ਼ੀਕੀ ਪਾਏ,
ਕੋਈ ਸੀ ਮਹੰਤ ਕੋਈ ਝਾਤੁ ਬਰਦਾਰ ਸੀ।
ਗੁਰੂ ਕੇ ਦਵਾਰ ਤਦੋਂ ਜਿਨ੍ਹਾਂ ਹਥ ਆਏ ਸਨ,
ਭੁਲ ਗੁਰੂ ਖੌਫ ਬਣ ਬੈਠੇ ਬਦਕਾਰ ਸੀ।
ਕੌਮ ਰਹੀ ਸੁਤੀ, ਗਈ ਲੁਟੀ, ਨਾ ਬਚਾਈ ਕਿਸੇ,
ਡਾਕੂਆਂ ਦੇ ਵਾਂਗ ਕੀਤੇ ਸਾਧੂਆਂ ਨੇ ਵਾਰ ਸੀ।
‘ਕਰਤੀ’ ਨਾ ਓਸ ਵੇਲੇ ਸੁਝਦਾ ਸੀ ਖਾਲਸੇ ਨੂੰ,
ਤਦੋਂ ਦੁਖੀ ਹੋਈ ਕੌਮ ਡਾਢੀ ਦੁਖਿਆਰ ਸੀ।

(ਸਾਕਾ ਜਲਿਆਂ ਵਾਲਾ ਬਾਗ ਤੇ ਮਾਰਸ਼ਲਾ)


ਇਕ ਰੋਜ਼ ਵੇਖੀ ਡੈਰ ਸ਼ਾਹੀ ਆਈ,
ਸਿਸਤ ਬੰਨਕੇ ਬਾਗ ਦੀ ਤਾਰ ਸਾਹਵੇਂ।
ਓਸ ਵਾਰ ਤੋਂ ਜਾਣ ਬਚਾਣ ਖਾਤਰ,
ਵੀਰਾਂ ਸਾਡਿਆਂ ਦਾ ਹੋਇਆ ਹਾਲ ਕੇਹੜਾ।