ਪੰਨਾ:ਤੱਤੀਆਂ ਬਰਫ਼ਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਜਰਾਂਵਾਲਾ ਛਡਨ ਦੋਲੋਂ ਅਖਾਂ ਅਗੋ ਆਈ ਝਾਕੀ

ਜੇਹੜੀ ਸ਼ੇਰੇ ਪੰਜਾਬ ਜਹੇ ਰਾਜਿਆਂ ਨੇ,
ਜਨਮ ਧਾਰਕੇ ਧਰਤ ਵਡਿਆਈ ਹੋਵੇ।
ਹਰੀ ਸਿੰਘ ਨਲਵੇ ਜਹੇ ਸੂਰਿਆਂ ਨੇ,
ਜੀਹਦੀ ਉਚੜੀ ਸ਼ਾਨ ਬਣਾਈ ਹੋਵੇ।
ਕਾਲੀ ਦਾਸ, ਸ਼ਾਇਰ ਕੇਸਰ ਸਿੰਘ ਸਾਧੂ
ਕੀਤੀ ਬੰਦਗੀ ਨੇਕ ਕਮਾਈ ਹੋਵੇ।
‘ਕਿਰਤੀ’ ਦੁਖ ਹੋਵੇ ਕਿਉਂ ਨਾ ਦਿਲਾਂ ਅੰਦਰ,
ਓਸ ਧਰਤ ਤੋਂ ਜਦੋਂ ਜੁਦਾਈ ਹੋਵੇ।
ਸਾਨੂੰ ਪਤਾ ਨਹੀਂ ਸੀ ਕਦੇ ਭੁਲਕੇ ਵੀ,
ਏਸ ਤਰਾਂ ਹੈ ਹੋ ਹੈਰਾਨ ਬਹਿਣਾ।
ਆਸ ਸਜਨਾਂ ਤੇ ਭੈ ਦੁਸ਼ਮਨਾਂ ਨੂੰ,
ਨਾ ਕੋਈ ਸ਼ਰਮ ਨਾ ਧਰਮ ਈਮਾਨ ਰਹਿਣਾ।
ਪਨਾਹਗੀਰ, ਰਫੂਜੀ, ਸ਼ਰਨਾਰਥੀ ਦਾ,
ਮਥੇ ਲਗਿਆ ਨਹੀਂ ਨਿਸ਼ਾਨ ਲਹਿਣਾ।
ਘਰ ਘਾਟ ਗਵਾਕੇ ਆਪ ਹਥੀਂ,
ਪੈਣਾ ਵਧ ਤੋਂ ਵਧ ਨੁਕਸਾਨ ਸਹਿਣਾ।
ਪਈਆਂ ਵੰਡੀਆਂ ਕੀਹ ਪਈਆਂ ਭੰਡੀਆਂ ਨੇ,
ਲਗ ਫਟ ਕਾਰੀ ਹਥਾਂ ਗੋਰਿਆਂ ਦੀ। c
'ਕਿਰਤੀ' ਵਿਸਕੇ ਝੂਠਿਆਂ ਲਾਰਿਆਂ ਤੇ,
ਗਲ ਹਾਰ ਪਾਇਆ ਸਦਾ ਝੋਰਿਆਂ ਦਾ।

(ਉਡੀਕਾਂ)

ਵਿਚ, ਦੁਖਾਂ ਦੇ ਦੁਖੀਆਂ ਦਿਲ ਤੋਂ, ਬੇਸ਼ਕ ਨਿਕਲਨ ਚੀਕਾਂ।
ਸੁਖ ਦੀਆਂ ਘੜੀਆਂ ਯਾਦ ਜਾਂ ਆਵਣ, ਪਾਣੀ ਅੰਦਰ ਲੀਕਾ।
ਸੁਖ ਦੁਖ ਦੋਵੇਂ ਨਿਰਾ ਭੁਲੇਖਾ, ਸਭ ਨੂੰ ਭਰਮ ਭੁਲਾਏ।
'ਕਿਰਡੀ' ਜੀਂਦੇ ਜੀ ਨਾਂ ਮੁਕਨ, ਸੁਖ ਦੀਆਂ ਮਨੋ ਉਡੀਕਾਂ।