ਪੰਨਾ:ਤੱਤੀਆਂ ਬਰਫ਼ਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਸੱਧਰ

ਮੇਰੇ ਵੀ ਮਨ ਵਿਚ ਸਧਰ ਸੀ ਏਸੇ ਲਈ ਸਭ ਕੁਝ ਵਾਰਾ ਏ।
ਅੰਗਰੇਜ਼ ਜਦੋਂ ਚਲਾ ਜਾਵੇਗਾ ਸੁਰਗਾਂ ਦਾ ਬਣੁ ਨਜ਼ਾਰਾ ਏ।
ਨਾ ਪਿਕਵਿੰਗ ਕਰਨੀ ਪੈਣੀ ਏ ਹੋ ਜਾਣਾ ਤੁਰਤ ਸੁਧਾਰਾ ਏ।
ਸ਼ਰਾਬ ਕਿਸੇ ਕਿਉਂ ਪੀਣੀ ਏ ਜਾ ਹੋਣਾ ਸੁਧ ਵਿਹਾਰਾ ਏ।
ਬਦੇਸੀ ਮਾਲ ਖਰੀਦਣ ਤੋਂ ਆਪੇ ਮਿਲਸੀ ਛੁਟਕਾਰਾ ਏ।
ਮੰਗਤਾ ਨਾ ਏਥੇ ਰਹਿਣਾ ਏਂ, ਸਭਨਾਂ ਨੂੰ ਮਿਲੇ ਗੁਜ਼ਾਰਾ ਏ।
ਕੋਈ ਵੇਹਲਾ ਮੂਲ ਨਾ ਦਿਸੇਗਾ ਸਭ ਨੂੰ ਮਿਲਸੀ ਰੁਜ਼ਗਾਰਾ ਏ।
ਬਲੈਕ ਕਿਸੇ ਨਾ ਕਰਨੀ ਏਂ ਰਿਸ਼ਵਤ ਦਾ ਬੰਦ ਦੁਵਾਰਾ ਏ।
ਨਾ ਗੰਦੇ ਗੀਤ ਸੁਨੀਵਨਗੇ ਉਚਾ ਆਚਰਨ ਮੁਨਾਰਾ ਏ।
ਨਾਂ ਫੈਸ਼ਨ ਕਰਨਾ ਗੈਰਾਂ ਦਾ ਨਾ ਲੈਣਾ ਹੁਸਨ ਹੁਧਾਰਾ ਏ।
ਕਲਜੁਗ ਵਿਚ ਸਤਿਜੁਗ ਆ ਜਾਸੀ ਤੇ ਰਾਮ ਰਾਜ ਦਾ ਲਾਰਾ ਏ।
ਧਰਮੀ ਹੋਵਣਗੇ ਨਰ ਨਾਰੀ ਰਹਿਣਾ ਨਾ ਕੋਈ ਵਕਾਰਾ ਏ।
ਸਾੜੇ ਬਦੇਸ਼ੀ ਕਪੜੇ ਸੀ ਵਰਿਆਂ ਮੂੰਹ ਕਸ਼ਟ ਸਹਾਰਾ ਏ।
ਚਾਹੁੰਦਾ ਸਾਂ ਜੀਨ ਆਜ਼ਾਦੀ ਦਾ ਕੁਝ ਹੋਰ ਨਾ ਮਨੋ ਵਿਚਾਰਾ ਏ।
ਇਹ ਮੁਸਲਮ ਨਹੀਂ ਸਗੋਂ ਹਿੰਦੂ ਹੈ, ਸੁਚਾ ਤੇ ਸਾਊ ਸਾਚਾ ਏ।
ਇਹ ਅੰਦਰੋਂ ਬਾਹਰੋਂ ਇਕੋ ਹੈ, ਤੇ ਮੇਰਾ ਵੀਰ ਪਿਆ ਏ।
ਇਸ ਮੈਨੂੰ ਮਾਰ ਮੁਕਾਉਣਾ ਨਹੀਂ, ਮੈਂ ਇਸਨੂੰ ਕਦੇ ਨਾ ਮਾਰਾ ਏ।
'ਕਿਰਤੀ' ਇਹ ਦੁਖ ਮਿਟਾਇਗਾ, ਨਾ ਸਮਝੇ ਦੁਪਰ-ਆਰਾ ਏ।

ਗੁੰਝਲਾਂ


ਗੁੰਝਲਾਂ ਪਈਆਂ ਆਨ ਅਚਾਨਕ ਦਿਲ ਦੀਮਾਗ ਹਰਾਸੇ।
ਰੋਣੇ ਹਾਸੇ ਗੁਥਮ ਗੁਥਾ ਹੋ ਗਏ ਹਰ ਇਕ ਪਾਸੇ।
'ਕਿਰਤੀ' ਕੋਈ ਨਾ ਦਸੇ ਹਣ ਤਕ, ਤੇ ਨਾ ਹੀਂ ਦਸ ਸਕੇ।
ਕਿਧਰ ਵਾਲੇ ਰੋਵਣ ਜਾਂ ਫਿਰ ਕਿਧਰ ਹੋਵਣ ਹਾਸੇ