ਦਈਏ। ਕਰੀ ਜਿਹੜੀ ਰਹਿਦੀ ਨਿੱਤ ਦੀ ਮੁਕਾ ਦਈਏ। ਇਹਨਾਂ ਪੰਜਾਂ ਸਾਨੂੰ ਬੜਾ ਹੀ ਸਤਾਇਆ ਏ। ਦੁਰਯੋਧਨ ਨੇ ਆਖਕੇ ਸੁਣਾਇਆ ਏ। ਕੌਰਵਾਂ ਦੇ ਯੋਧੇ ਖੰਡੇ ਲਿਸ਼ਕਾਂਵਦੇ। ਜ਼ਿਮੀਂ ਅਸਮਾਨ ਪਏ ਸੀ ਕੰਬਾਂਵਦੇ, ਇਧਰ ਵੀ ਪਾਂਡੋ ਨਾ ਜਰਾ ਵੀ ਘਟ ਓਏ। ਕਰਦੇ ਤਿਆਰੀ ਉਹ ਵੀ ਫਟਾ ਫੱਟ ਓਏ। ਅਰਜਨ ਯੋਧਾ ਰੱਥ ਲੈਕੇ ਜਾਂਵਦਾ। ਅੱਖਾਂ ਲਾਲ ਕਰ ਚਿਹਰਾ ਚਮਕਾਂਵਦਾ। ਇਕ ਵਾਰੀ ਮਾਤਾ ਸ਼ੇਰ ਪੁੱਤ ਜੰਮਣਾ ਹੜ੍ਹ ਦਰਿਆ ਦਾ ਬੂਝਿਆਂ ਕੀ ਥੰਮਣਾ। ਭੀਮ ਸੀ ਖਲੋਤਾ ਅੱਖਾਂ ਕਰੋ ਗਹਿਰੀਆਂ। ਹੱਥ ਵਿਚ ਗਦਾ ਫੜ ਕਢੇ ਨਹਿਰੀਆਂ। ਕਰੋ ਹੀ ਕੁਸ਼ੇਤਰ ਚ, ਜੰਗ ਹੋਇਆ ਜੀ। ਪਾਂਡਵਾਂ ਦੇ ਵਲ ਕ੍ਰਿਸ਼ਨ ਖਲੋਇਆ ਜੀ। ਆਮੋ ਸਾਹਮਣੇ ਦੋਵਾਂ ਦਲਾਂ ਮਰੇ ਲਾ ਦਿਤੇ। ਭੀਮ ਸੈਨ ਸੂਰਮੇ ਨੇ ਡਕੇ ਪਾ ਦਿਤੇ। ਕਰਨ ਚਲਾਉਂਦਾ ਰੱਬ ਵਿਚੋਂ ਬਾਣ ਜੀ। ਅਰਜਨ ਦੀ ਜਾਨ ਉਤੇ ਬਣੇ ਆਣ ਜੀ। ਅਰਜਨ ਮਾਰੇ ਜਦੋਂ ਤੀਰ ਕਸਕੇ। ਕੌਰਵਾਂ ਦੀ ਫੌਜ ਪਿਛੇ ਲੈ ਜਾਏ ਧੱਸਕੇ। ਕਰਨ ਦਾ ਬਾਣ ਧਰਤੀ ਹਲ੍ਹਾਂਵਦਾ। ਕ੍ਰਿਸ਼ਨ ਖਲੋਤਾ ਬੜਾ ਘਬਰਾਂਵਦਾ। ਅਰਜਨ ਯੋਧਾ ਘਟ ਨਾ ਗੁਜ਼ਾਰਦਾ। ਦੇਵਦਾ ਜਵਾਬ ਝੱਟ ਉਹਦੇ ਵਾਰ ਦਾ। ਕਰਣ ਦਾ ਬਾਨ ਜਦੋਂ ਆਵੇ ਘੂਕਦਾ। ਵਿਚ ਜਿਉਂ ਪਟਾਰੀ ਪਿਆ ਨਾਗ ਸ਼ੂਕਦਾ। ਕਰਦਾ ਮਦਦ ਕ੍ਰਿਸ਼ਨ ਮੁਰਾਰੀ ਜੀ। ਰੱਥ ਰਖੀ ਤਰਲੋਕੀ ਸਾਰੀ ਜੀ। ਕਰਣ ਦਾ ਬਾਨ ਜਦੋਂ ਆਨ ਵਜਦਾ। ਦਿਲ ਕੰਬ ਜਾਂਦਾ ਰਾਜਾ ਮੋਰ ਧੁੱਜ ਦਾ। ਅਰਜਨ ਦਾ ਰੱਥ ਨਾ ਜ਼ਰਾ ਵੀ ਹਲਦਾ। ਕਰਨ ਵਿਚਾਰਾ ਬੈਠਾ ਹੱਥ ਮਲਦਾ। ਭੀਮ ਸੈਨ ਮਾਰਦਾ ਗਦਾ ਜਾਂ ਸੂਰਮਾ। ਕੌਰਵਾਂ ਦੀ ਫੌਜ ਦਾ ਬਣਾਵੇ ਚੂਰਮਾ। ਦੁਰਯੋਧਨ ਸੂਰਾ ਹੋ ਗਿਆ ਲਾਚਾਰ ਜੀ। ਕਰਨ ਗਿਆ ਜਾਂ ਰਣ ਵਿਚੋਂ ਹਾਰ ਜੀ। ਫੇਰ ਦੁਰਯੋਧਨ ਕਰਦਾ ਦਲੀਲ ਜੀ। ਪੰਜੇ ਪਾਂਡੋ ਸੱਪ ਕਿਵੇਂ ਲਈਏ ਕੀਲ ਜੀ। ਸਾਡਾ ਹੁਣ ਜੀਉਣ ਹੋ ਗਿਆ ਮੁਹਾਲ ਉਏ। ਪਾਂਡਵਾਂ ਨੇ ਕੀਤਾ ਸਾਡਾ ਮੰਦਾ ਹਾਲ ਉਏ। ਕੋਲੋਂ ਹੀ ਸ਼ਕੁੰਨੀ ਬੋਲਕੇ ਸੁਣਾਂਵਦਾ। ਮੈਂ ਇਕ ਨਵੀਂ ਚਾਲ ਹੀ ਦੁੜਾਂਵਦਾ। ਜੂਆ ਮੈਂ
ਪੰਨਾ:ਦਰੋਪਤੀ ਦੀ ਪੁਕਾਰ.pdf/3
ਦਿੱਖ