ਖਿਡਾਵਾਂ ਪੁਤਰ ਧਰਮ ਨੂੰ। ਦਿਲ ਵਿਚੋਂ ਕੱਢ ਛੱਡੀ ਤੂੰ ਭਰਮ ਨੂੰ। ਪਾਸੇ ਵਾਲੀ ਬਾਜ਼ੀ ਐਸੀ ਮੈਂ ਲਗਾਵਾਂਗਾ। ਰਾਜ ਭਾਗ ਸਾਰਾ ਜਿੱਤ ਵਿਖਾਵਾਂਗਾ। ਰਹਿਣ ਨਾਹੀਂ ਦੇਣਾ ਉਹਨਾਂ ਦਾ ਨਿਸ਼ਾਨ ਮੈਂ। ਕਰਕੇ ਵਿਖਾਵਾਂ ਸਭ ਨੂੰ ਹੈਰਾਨ ਮੈਂ। (ਦੁਖੀਆ) ਇਹ ਚਾਲ ਸਭ ਨੂੰ ਪਸੰਦ ਜੀ। ਵੇਖ ਲਓ ਚਲਾਉਂਦਾ ਜਾਂ ਸ਼ਕੁਨੀ ਛੰਦ ਜੀ।
ਦੁਰਯੋਧਨ ਦੇ ਮਾਮੇ ਸ਼ਕੁੰਨੀ ਨੇ ਯੁਧਿਸ਼ਟਰ ਨਾਲ ਕੌਰਵਾਂ ਵਲੋਂ ਜੂਆ ਖੇਡਣਾ।
ਬੈਂਤ-ਓਧਰ ਪਾਂਡਵਾਂ ਸ਼ੇਰਾਂ ਨੂੰ ਪਤਾ ਨਹੀਂ, ਇਧਰ ਧੋਖੇ ਦੀ ਖੇਡ ਰਚਾਉਣ ਲਗੇ। ਜਿਨ੍ਹਾਂ ਪਾਡਵਾਂ ਦਾ ਕ੍ਰਿਸ਼ਨ ਪੱਖ ਕਰਦਾ, ਉਹਨਾਂ ਤਾਈਂ ਮੁਸੀਬਤਾਂ ਪਾਉਣ ਲੱਗੇ। ਧਰਮ ਪੁਤ ਨੂੰ ਜੂਏ ਦਾ ਸ਼ੌਕ ਹੈਸੀ, ਝੱਟ ਉਸ ਨੂੰ ਪਾਸ ਬੁਲਾਉਣ ਲਗੇ। ਜਿੰਨ੍ਹਾਂ ਮਾਰ ਦੁਰਯੋਧਨ ਨੂੰ ਗਰਕ ਕੀਤਾ. ਜੋ ਉਹ ਦੌਲਤਾਂ ਮਾਲਾ ਲੁਟਾਉਣ ਲੱਗੇ। ਦੋਵਾਂ ਧਿਰਾਂ ਨੇ ਜਦੋਂ ਸੀ ਲਾਈ ਬਾਜ਼ੀ, ਇਕ ਦੂਸਰੇ ਤਾਈਂ ਹਰਾਉਣ ਬਦਲੇ। ਬੈਠਾ ਲਾਗੇ ਸ਼ਕੁੰਨੀ ਦੁਰਯੋਧਨ ਦੇ, ਖੇਡ ਜੂਏ ਦੀ ਆਪ ਖੇਡਾਣ ਬਦਲੇ। ਦਾਓ ਪਏ ਦੁਰਯੋਧਨ ਦਾ ਹਰ ਵਾਰੀ, ਹਾਰ ਪਾਂਡਵਾਂ ਤਾਈਂ ਵਿਖਾਉਣ ਬਦਲੇ। ਐਸੇ ਵੇਖੋ ਸ਼ਕੁੰਨੀ ਨੇ ਦਾਓ ਖੇਡੇ, ਪਾਂਡੋ ਜੰਗਲਾਂ ਵਿਚ ਰਲਾਉਣ ਬਦਲੇ। ਗਈ ਪੇਸ਼ ਯੁਧਿਸ਼ਟਰ ਦੀ ਮੂਲ ਨਾਹੀਂ ਦਿਨ ਆਏ ਮਾੜੇ, ਚੰਦ ਚਾੜ੍ਹ ਗਿਆ। ਰਾਜ ਭਾਗ ਸਾਰਾ, ਨਾਲੇ ਚਾਰ ਭਾਈ, ਨਾਲ ਆਪਣੀ ਮੱਤ ਵੀ ਮਾਰ ਗਿਆ। ਆਖਰ ਕਾਰ ਦਰੋਪਤੀ ਹਾਰ ਦਿੱਤੀ, ਕੀ ਦਿਲ 'ਚ ਕਰ ਵਿਚਾਰ ਗਿਆ। ਬਦਲੇ ਧਰਮ ਦੇ ਵੇਖੋ ਨਾਰ ਦਰੋਪਦੀ ਹਾਰ ਗਿਆ। ਜਦੋਂ ਪਾਂਡਵਾਂ ਤੇ ਹੋਣੀ ਆਣ ਵਰਤੀ ਬਿਨਾ ਜ਼ੁਰਮ ਤੋਂ ਪੰਜੇ ਅਸੀਰ ਹੋ ਗਏ। ਪੰਜੇ ਬੈਠ ਗਏ ਵਾਂਗ ਨਿਮਾਣਿਆਂ ਦੇ ਵਿਚ ਪਲਕ ਦੇ ਪਾਂਡੋ ਫਕੀਰ ਹੋ ਗਏ। ਜਿਹੜੇ ਰੁਹਬ ਤੇ ਦਾਬ ਵੀ ਰੱਖਦੇ ਸੀ ਅਜ ਜਾਪਦੇ ਬੜੇ ਹਕੀਰ