ਸਮੱਗਰੀ 'ਤੇ ਜਾਓ

ਪੰਨਾ:ਦਰੋਪਤੀ ਦੀ ਪੁਕਾਰ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(7) ਪਾਂਡਵਾਂ ਦੀ ਕੁਲ ਹੋਈ ਨਾਸ ਜੀ। ਆਖਦੇ ਨੇ ਕੋਰੋਂ ਲਾਓ ਸਭਾ ਚ, ਦਰੋਪਤੀ ਨੂੰ ਆਪਣੇ ਦਿਲਾਂ ਦੀ ਅਸੀਂ ਕਢੀਏ ਭੜਾਸ ਜੀ। ‘ਦੁਖੀਆ’ ਜੀ ਰੋਂਦਾ ਏ ਦਰੋਣਾ ਗੁਰੂ ਸਾਰਿਆਂ ਦਾ, ਜ਼ਿੰਦਗੀ ਦੀ ਅੱਜ ਸਾਡੀ ਟੁਟ ਗਈ ਆਸ ਜੀ। ( ਕੌਰਵਾਂ ਨੇ ਆਪਣੀ ਜਿੱਤ ਦੀ ਖੁਸ਼ੀ ਮਨਾਉਣੀ) ਪੌੜੀਰਲਕੇ ਸਾਰੇ ਕੌਰਵਾ ਬਹੁ ਖੁਸ਼ੀ ਮਨਾਈ। ਝੰਡੇ ਚਾਹੜੇ ਜਸ਼ਨ ਦੇ ਵਿਚ ਦੇਸ਼ ਦੇ ਭਾਈ। ਖੇੜਾ ਹਰ ਥਾਂ ਨੱਚਦਾ ਪਿਆ ਕਿੱਕਲੀ ਪਾਈ। ਕੁੜੀਆਂ ਖੁਸ਼ੀ ਮਨਾਉਂਦੀਆਂ ਰੁਤ ਸਾਵਣ ਆਈ। ਪੈਲਾਂ ਪਾਉਂਦੇ ਮੋਰ ਜਿਉਂ ਸਭ ਨਚਣ ਭਾਈ॥ ਵਿਚ ਖੁਸ਼ੀ ਦੇ ਝੂਮਦੇ ਸਭ ਬਾਹਮਣ ਨਾਈ। ਕਰਨ ਖੁਸ਼ੀ ਵਿਚ ਆਖਦਾ ਮਿਲ ਗਈ ਬਾਦਸ਼ਾਹੀ। ਨਾਰੀ ਜਿੱਤੀ ਆਖਦਾ ਅਸਾਂ ਸਜ ਵਿਆਹੀ। ਦੂਰੋਂ ੨ ਮੰਗਤੇ ਦਰਬਾਰੇ ਆਉਂਦੇ। , ਜਿਉਂਦਾ ਰਹੇ ਦੁਰਯੋਧਨਾ ਸਾਰੇ ਆਖ ਸੁਣਾਉਂਦੇ। ਤੇਰੀ ਆਸ਼ਾ ਪਾਕ ਤੋਂ ਸਰਦਾਰੀ ਚਾਹੁੰਦੇ। ਚਾਰ ਕੂਟਾਂ ਵੇਖ ਲੈ ਜਸ ਤੇਰਾ ਗਾਉਂਦੇ। ਸੌ ਸੌ ਕਰਕੇ ਆਜਜ਼ੀ ਫਿਰ ਸੀਸ ਨਿਵਾਉਂਦੇ। ਕਈ ਤਾਂ ਮੋਹਰਾਂ ਲੈਣ ਲਈ ਹੱਥ ਅਗੇ ਡਾਹੁੰਦੇ। ਕਈ ਤਾਂ ਨਸ਼ੇ ਪੀਣ ਲਈ ਪਿਆਲੇ ਲਾਉਂਦੇ। ਪੀਕੇ ਲਾਲ ਪਰੀ ਨੂੰ ਕਈ ਐਸ਼ ਉਡਾਉਂਦੇ। ਕਈ ਵਧਾਈਆਂ ਦੇਂਵਦੇ ਨਾਈ ਤੇ ਸਕੇ। ਦਰਯੋਧਨ ਦੇ ਕੰਮ ਤੇ ਕਈ ਹਕੇ ਥੱਕੇ। ਖੁਸ਼ੀ ਮਨਾਉਂਦੇ ਮੰਗਤੇ ਹੋ ਕੇ ਅਣਝਕੇ। ਲੋਕ ਜਾਂਦੇ ਧਨ ਕਈ ਕਈ ਖਾਵਣ ਧਕੇ। ਕਈ ਤਾਂ ਇਉਂ ਨੱਚਦੇ ਜਿਉਂ ਹਾਜੀ ਸਕੇ। ਕਈ ਤਾਂ ਕਹਿੰਦੇ ਪਾਂਡਵਾਂ ਦੇ ਮਾਰ ਗਏ ਫਕੇ। (ਦ੍ਰਯੋਧਨ ਨੇ ਪਾਂਡਵਾਂ ਨੂੰ ਰੋਅਬ ਨਾਲ ਕਹਿਣਾ, ਉਹਨਾਂ ਨੇ ਵੀ ਬੜੇ ਹੌਸਲੇ ਨਾਲ ਜਵਾਬ ਦੇਣਾ ਵਾਰ-ਦੁਰਯੋਧਨ ਹਸ ਕੇ ਆਖਦਾ ਤੁਸੀਂ ਹੋ ਗਏ ਮੇਰੇ ਦਾਸ। ਤੁਸੀਂ ਸੇਵਕ ਮੇਰੇ ਹੋ ਗਏ ਕਰੋ ਸੇਵਾ ਰਹਿਕੇ ਪਾਸ। ਮੈਂ ਮਾਲਕ ਹੋ ਗਿਆ