ਸਮੱਗਰੀ 'ਤੇ ਜਾਓ

ਪੰਨਾ:ਦਰੋਪਤੀ ਦੀ ਪੁਕਾਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8)

ਤੁਸਾਂ ਦਾ ਪਈ ਤੁੱਧ ਨੂੰ ਗੁਲਾਮੀ ਦੀ ਫਾਂਸ। ਮੈਂ ਰਾਜ ਤੁਸਾਂ ਦਾ ਜਿਤਿਆ ਨਾਲੇ ਜਿੱਤ ਲਏ ਤੁਸਾਂ ਦੇ ਸਵਾਸ। ਹੁਣ ਮੰਨ ਲਉ ਮੇਰੇ ਹੁਕਮ ਨੂੰ ਤੁਸੀਂ ਬਹਿ ਕੇ ਵਿੱਚ ਹੁਲਾਸ। ਹੁਣ ਧਰਮ ਨਿਭਾਉ ਆਪਣਾ ਨਾ ਤਦੋਂ ਵਲ ਅਕਾਸ਼। ਅਗੋਂ ਪਾਂਡੋਂ ਯੋਧੇ ਬੋਲਦੇ ਜੋ ਬੈਠੇ ਸੀ ਨੀਵੀਂ ਪਾ। ਅੱਜ ਤੂੰ ਜਿਤਿਆ ਅਸੀਂ ਹਾਰ ਗਏ ਤੈਨੂੰ ਦਿਤੀ ਜਿਤ ਖੁਦਾ। ਅਸੀਂ ਦਾਸ ਤੁਹਾਡੇ ਹੋ ਗਏ ਜਿਹੜੀ ਮਰਜ਼ੀ ਕਾਰ ਤੇ ਲਾ। ਨਾਹੀਂ ਧਰਮ ਨੂੰ ਵੱਟਾ ਲਾਵਣਾ ਭਾਵੇਂ ਦੋਵੇਂ ਮਾਰ ਮੁਕਾ। ਤੇਰਾ ਕਹਿਣਾ ਕਦੇ ਨਾ ਮੋੜਨਾ ਅਸੀਂ ਸੇਵਕ ਪੰਜ ਭਰਾ। ਤੇਰੀ ਕਰੀਏ ਅੱਜ ਤੋਂ ਨੌਕਰੀ ਅਸਾਂ ਦਿਵਾ ਮਾਣ ਗਵਾ। ਤੇਰੇ ਅਗੇ ਦੰਮ ਨਾ ਮਾਰੀਏ ਭਾਵੇਂ ਦੋਵੇਂ ਸਖਤ ਸਜ਼ਾ। ਸਾਨੂੰ ਬਿਬਪਤਾ ਪਾਈ ਰੱਬ ਨੇ, ਤੇਰਾ ਕੋਈ ਨਹੀਂ ਗੁਨਾਹ। ਅਗੇ ਹੀ ਭਗਵਾਨ ਦੇ ਨਹੀਂ ਚਲਦੀ ਬੰਦੇ ਦੀ ਵਾਹ। ਅਸੀਂ ਅਜ ਨਿਤਾਣੇ ਹੋ ਗਏ, ਸਾਡੇ ਔਖੇ ਨਿਕਲਣ ਸਾਹ। ਅਸੀਂ ਖਾਲੀ ਹਥੋਂ ਹੋ ਗਏ, ਝੂਠੇ ‘ਦੁਖੀਆ' ਸਫਲ ਸਫਾ।

ਦੁਰਯੋਧਨ ਨੇ ਦੂਤ ਨੂੰ ਹੁਕਮ ਦੇਣਾ ਸਭਾ ਵਿਚ ਦਰੋਪਤੀ ਲਿਆਉਣ ਦਾ

ਪੌੜੀ-ਦਰਯੋਧਨ ਨੂੰ ਖੁਸ਼ੀ ਦਾ ਨੂਰ ਆਇਆ ਅੱਖੀਂ। ਦੂਤ ਬੁਲਾ ਕੇ ਆਖਦਾ ਕੋਈ ਡਰ ਨਾ ਰੱਖੀਂ। ਲਿਆ ਸਦ ਦਰੋਪਤੀ ਤੂੰ ਮੂਲ ਨਾ ਝੱਕੀਂ। ਨਾਂਹ ਕਰੇ ਜੇ ਆਉਣ ਤੋਂ ਖੂਬ ਭੰਨੀਂ ਵੱਖੀ। ਗੱਲਾਂ ਕਹਿ ਦਈਂ ਸਾਰੀਆਂ ਨਾ ਪੜਦਾ ਰੱਖੀਂ। ਸਾਡੇ ਹਥ ਦਰੋਪਤੀ ਆਈ ਹੁਣ ਕੱਖੀਂ॥

{{c|{{smaller|ਦੂਤ ਨੇ ਦਰੋਪਤੀ ਨੂੰ ਲਿਆਉਣ ਵਾਸਤੇ ਜਾਣਾ)

ਪੌੜੀ—ਸੁਣਕੇ ਇਹ ਗੱਲ ਦੂਤ ਨੂੰ ਬਹੁ ਖੁਸ਼ੀਆਂ ਚੜ੍ਹੀਆਂ। ਵਿਚ ਚਾਵਾਂ ਦੇ ਮਾਰਦਾ ਦੂਤ ਛਾਲਾਂ ਬੜੀਆਂ। ਪਹੁੰਚਾ ਪਾਸ ਦਰੋਪਤੀ ਵਿਚ ਦੋਹ ਚਹੁੰ ਘੜੀਆਂ। ਨਾਹੀਂ ਕੁਝ ਵਿਚਾਰਿਆ ਜਾ ਬਾਹਵਾਂ ਫੜੀਆਂ। ਕਹਿੰਦਾ ਚੁਪ ਚੁਪੀਤੀ ਤੁਰ ਪਓ ਨਾ ਕਰ ਤੂੰ ਅੜੀਆਂ। ਜੇ ਨਾ ਜਾਵੇਂ