ਸਮੱਗਰੀ 'ਤੇ ਜਾਓ

ਪੰਨਾ:ਦਰੋਪਤੀ ਦੀ ਪੁਕਾਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(9)

ਨਾਲ ਤੂੰ ਤੈਨੂੰ ਮਾਰਾ ਕੜੀਆਂ। ਤੇਰੇ ਸਿਰ ਤੇ ਪੈ ਗਈਆਂ ਦੁਖਾਂ ਦੀਆਂ ਘੜੀਆਂ। ਜਾਣਾ ਪੈਣਾ ਸਭਾ ਵਿਚ ਨਾ ਬੰਨ੍ਹੀ ਅੜੀਆਂ। ਨਾ ਕਰ ਗੱਲਾਂ ਪਿਆਰੀਏ ਮੇਰੇ ਨਾ ਸੜੀਆਂ। ਤੈਨੂੰ ਵਿਚ ਸਭਾ ਲੈ ਜਾਵਣਾ ਭਾਵੇਂ ਮਾਰੀਂ ਛੜੀਆਂ। ਤੇਰੀਆਂ ਨੇ ਦਰਬਾਰ ਵਿਚ ਉਡੀਕਾਂ ਬੜੀਆਂ।

ਦਰੋਪਤੀ ਨੇ ਦੂਤ ਨੂੰ ਇਉਂ ਜਵਾਬ ਦੇਣਾ

ਪੌੜੀ-ਅਗੋਂ ਕਹੇ ਦਰੋਪਤੀ ਸੁਣ ਗਲ ਹਮਾਰੀ। ਮੇਰੇ ਭਾ ਦੀ ਬਣ ਗਈ ਮੁਸੀਬਤ ਭਾਰੀ। ਸਿਰ ਤੇ ਪੈ ਗਈ ਚੁਕਣੀ ਨਾਗ ਦੀ ਖਾਰੀ। ਮਰਦਾਂ ਸਾਹਵੇਂ ਜਾਂਵਦੀ ਨਾ ਫੱਬੇ ਨਾਰੀ। ਜੇਠ ਤੇ ਸੌਹਰੇ ਸਭਾ ਵਿਚ ਕਰਦੇ ਸਰਦਾਰੀ। ਕਿਉਂ ਉਹਨਾਂ ਨੇ ਸਦਿਆ ਗੱਲ ਦਸੀ ਸਾਰੀ। ਤੇਰੇ ਨਾਲ ਹੈ ਜਾਣ ਦੀ ਮੇਰੀ ਇਨਕਾਰੀ॥

(ਦੂਤ ਨੇ ਫਿਰ ਦਰੋਪਦੀ ਨੂੰ ਇਉਂ ਕਹਿਣਾ)

ਕਹਿੰਦਾ ਦਰੋਪਤੀ ਜ਼ਰਾ ਹੋ ਅਗੇਰੇ। ਨਾ ਕਰ ਮੇਰੇ ਨਾਲ ਚੋਂ ਕੋਈ ਝਗੜੇ ਝੇੜੇ। ਹੋਣੀ ਵਰਤੀ ਆਣਕੇ ਕੁਝ ਵਸ ਨਾ ਮੇਰੇ। ਪੰਜੇ ਪਾਂਡੋ ਜੋ ਪਰਮੇਸ਼ਰ ਤੇਰੇ। ਉਹਨਾਂ ਜੂਆ ਖੇਡਿਆ ਸ਼ਕੁੰਨੀ ਡੇਰੇ। ਯੁਧਿਸ਼ਟ੍ਰ ਜੀ ਹਾਰ ਗਏ ਧਨ ਮਾਲ ਬਥੇਰੇ। ਭਾਈ ਵੀ ਹਾਰੇ ਉਸ ਨੇ ਕਰ ਵਡੇ ਜੇਰੇ। ਤੈਨੂੰ ਉਸਨੇ ਹਾਰਿਆ ਬਹੁ ਦੁਖ ਚਮੇੜੇ। ਹੁਣ ਨਾ ਝੂਰੀ ਰਾਣੀਏ ਪਏ ਪੰਧ ਲਮੇਰੇ। ਦਰਯੋਧਨ ਦੇ ਦਾਸ ਨੇ ਪਰਮੇਸ਼ਰ ਤੇਰੇ। ਦੁਰਯੋਧਨ ਦੀ ਸਭਾ ਵਿਚ ਚਲ ਸੰਝ ਸਵੇਰੇ। ਵਿਚ ਸਭਾ ਦੇ ਜਾਕੇ ਹੋ ਜਾਣ ਨਬੇੜੇ। ਨਾਲ ਸਬੱਬਾਂ ਆਈ ਤੂੰ ਰਾਜੇ ਦੇ ਘੇਰੇ।

ਦਰੋਪਤੀ ਨੇ ਦੂਤ ਨੂੰ ਕਹਿਣਾ ਕਿ ਦਰਯੋਧਨ ਨੂੰ ਸ਼ਰਮ ਨਹੀਂ ਆਈ

ਬੈਂਤ-ਨੀਵੀਂ ਪਾਕੇ ਦੂਤ ਨੂੰ ਕਹਿਣ ਲਗੀ ਹੁਣ ਚਲਦੀ ਮੇਰੀ ਕੋਈ ਵਾਹ ਨਾਹੀਂ। ਦੱਸ ਉਸ ਦਾ ਕੀ ਗਵਾਇਆ ਮੈਂ ਦਿਲ ਉਸ ਦੇ ਦਰਸ ਦੀ ਜਾਹ ਨਾਹੀਂ। ਵਿਚ ਸਭਾ ਦੇ ਕੰਮ ਕੀ ਨਾਰੀਆਂ ਦਾ, ਰਹੀ ਉਸਨੂੰ ਸ਼ਰਮ ਹਯਾ ਨਾਹੀਂ। ਮੇਰੀ ਪੱਤ ਨੂੰ ਰੋਲਣਾ ਚਾਹੁੰਦਾ