( ੯੮ )
ਕਾਂਡ ੮
ਪਾਠਕ ਖਿਝਦੇ ਤਾਂ ਹੋਣਗੇ ਕਿ ਏਸ ਪੁਸਤਕ ਦੇ ਜਿੰਨੇ ਕਾਂਡ ਹਨ, ਸਭ ਜੰਗਲਾਂ ਦੇ ਦ੍ਰਿਸ਼ਯ ਹੀ ਹਨ, ਪਰ ਕੀ ਕੀਤਾ ਜਾਵੇ, ਓਸ ਜ਼ਮਾਨੇ ਵਿਚ ਸਿੱਖਾਂ ਦਾ ਵਾਸਾ ਜੰਗਲਾਂ ਵਿਚ ਹੀ ਹੁੰਦਾ ਸੀ, ਇਸ ਲਈ ਸਾਨੂੰ ਵੀ ਆਪਣੇ ਬਜ਼ੁਰਗਾਂ ਦੇ ਕਾਰਨਾਮੇ ਲੱਭਣ ਲਈ ਜੰਗਲਾਂ ਵਿਚ ਹੀ ਫਿਰਨਾ ਪੈਂਦਾ ਹੈ ਅਤੇ ਸਾਡੇ ਪਾਠਕਾਂ ਨੂੰ ਵੀ ਸਾਡੇ ਨਾਲ ਹੀ ਭਟਕਣਾ ਪੈਂਦਾ ਹੈ। ਇਸ ਵੇਲੇ ਅਸੀਂ ਜੋ ਨਜ਼ਾਰਾ ਆਪਣੇ ਪਾਠਕਾਂ ਦੇ ਪੇਸ਼ ਕਰਨਾ ਚਾਹੁੰਦੇ ਹਾਂ, ਓਹ ਵੀ ਜੰਗਲ ਦਾ ਹੀ ਹੈ। ਜੰਗਲ ਵੀ ਓਹ ਜਿਮ ਵਿੱਚ ਜੀਵ ਜੰਤੁ ਤਾਂ ਕਿਤੇ ਰਹੇ ਛਾਉਂ ਲਈ ਬ੍ਰਿਛ ਭੀ ਨਹੀਂ ਮਿਲਦੇ। ਭਾਵੇਂ ਸੰਧਯਾ ਦਾ ਵੇਲਾ ਹੈ, ਪਰ ਤਪਸ਼ ਅਜੇ ਆਦਮੀ ਦਾ ਸਿਰ ਸਾੜਨ ਲਈ ਕਾਫੀ ਹੈ, ਜੋ ਕਿਤੇ ਹਵਾ ਨਾ ਚੱਲ ਰਹੀ ਹੁੰਦੀ ਤਾਂ ਏਥੇ ਆਦਮੀ ਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ। ਇਸ ਵੇਲੇ ਏਸ ਜੰਗਲ ਵਿੱਚ ਇਕ ਤੁਰਕਾਨੀ ਫੌਜ ਦੇ ਡੇਰੇ ਲਗੇ ਹੋਏ ਹਨ, ਤੰਬੂ ਤਣੇ ਹੋਏ ਹਨ, ਸਿਪਾਹੀ ਲੋਕ ਰਾਤ ਦੇ ਅਰਾਮ ਲਈ ਕਈ ਤਾਂ ਬਿਸਤ੍ਰਿਆਂ ਵੱਲ ਲਗੇ ਹੋਏ ਹਨ, ਕਈ ਖਾਣਾ ਤਿਆਰ ਕਰਨ ਵਿੱਚ ਰੁਝ ਰਹੇ ਹਨ, ਕਈ ਜੰਗਲ ਵਿੱਚੋਂ ਲੱਕੜੀਆਂ ਆਦਿ ਚੁਗ ਰਹੇ ਹਨ। ਗੱਲ ਕੀ ਹਰ ਇਕ ਆਪੋ ਆਪਣੇ ਆਰਾਮ ਵਿਚ ਲੱਗੀ ਹੋਇਆ ਹੈ। ਇਸ ਵੇਲੇ ਇੱਜ਼ਤਬੇਗ ਆਪਣੇ ਤੰਬੂ ਵਿੱਚ