ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਮੁਹੰਮਦ ਬਖਸ਼-(ਸ਼ਰਾਬ ਦੇ ਨਸ਼ੇ ਦੀ ਮਸਤੀ ਵਿੱਚ) ਇਸਕੀ ਐਸੀ ਤੈਸੀ ਹਮ ਕੋ ਮੌਲਾਨਾ ਸਾਹਿਬ ਕਹਿਤਾ ਹੈ?

ਇੱਜ਼ਤ ਬੇਗ ਨੂੰ ਗੁੱਸਾ ਤਾਂ ਆਇਆ, ਪਰ ਚੁੱਪ ਕਰ ਰਿਹਾ, ਬਾਹਰ ਨਿਕਲਕੇ ਹੁਕਮ ਦਿੱਤਾ ਕਿ ਦਸ ਸਿਪਾਹੀ ਸੂੰਹੀਏ ਬਣ ਕੇ ਜਾਓ ਅਤੇ ਚੌਹੀਂ ਪਾਸੀਂ ਖਿੱਲਰ ਕੇ ਜਿੱਥੇ ਕਿਤੇ ਦਲੇਰ ਕੌਰ ਯਾ ਜ਼ੈਨਬ ਦਾ ਪਤਾ ਲੱਗੇ, ਖ਼ਬਰ ਦਿਓ।


ਕਾਂਡ ੯

ਆਹਾ! ਆਨੰਦ ਦਾ ਖਾਤਮਾ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਅੱਜ ਏਸ ਥਾਂ ਆ ਜਾਵੇ, ਕਿਆ ਚਹਿਲ ਪਹਿਲ ਹੈ, ਮਾਨੋ ਅੱਜ ਏਥੇ ਕਿਸੇ ਦਾ ਵਿਆਹ ਹੈ।

ਬਹਾਦਰ ਸਿੰਘ ਆਪਣੀ ਅਰਧੰਗੀ ਅਤੇ ਜ਼ੈਨਬ ਸਣੇ ਆਪਣੇ ਜੱਥੇ ਵਿੱਚ ਆ ਪਹੁੰਚਾ ਹੈ, ਸਰਦਾਰ ਨੂੰ ਸਾਰਾ ਹਾਲ ਚਾਲ ਸੁਣਾਇਆ ਹੈ, ਜ਼ੈਨਬ ਦਾ ਅਤਿ ਦਰਜੇ ਦਾ ਪ੍ਰੇਮ ਤੇ ਫੇਰ ਉਸ ਪ੍ਰੇਮ ਦਾ ਸੰਸਾਰਕ ਪ੍ਰੇਮ ਵਿੱਚੋਂ ਨਿਕਲ ਕੇ ਸੱਚੇ ਪਰੇਮ ਵਿੱਚ ਪਹੁੰਚਣਾ ਹੂ-ਬਹੂ ਵਰਣਨ ਕੀਤਾ ਹੈ, ਸਾਰੇ ਵਿਦਵਾਨ ਭਰਾਵਾਂ ਦੀ ਮਰਜ਼ੀ ਨਾਲ ਅੱਜ ਦਾ ਦਿਨ ਜ਼ੈਨਬ ਨੂੰ ਅੰਮ੍ਰਤ ਛਕਾ ਕੇ ਅਭੇਦ ਕਰਨ ਲਈ, ਨੀਯਤ ਹੋਇਆ ਹੈ, ਜ਼ੈਨਬ ਦੇ ਦਿਲ ਦੀਆਂ ਖੁਸ਼ੀਆਂ ਅੱਜ ਕੋਈ ਉਸ ਨੂੰ ਪੁੱਛ ਕੇ ਵੇਖੇ, ਉਸ ਨੂੰ ਆਪਣੇ ਭਰਾ ਭਾਈ ਚਾਚੇ ਚਾਚੀ ਆਦਿਕ ਯਾਦ ਹੀ ਨਹੀਂ ਹਨ,