ਪੰਨਾ:ਦਲੇਰ ਕੌਰ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੫ )

ਅਤੇ ਪੱਗ ਲਾਹ ਦਿਤੀ। ਜਦ ਮੇਰੇ ਸਿਰ ਤੇ ਬੋਦੀ ਨਜ਼ਰ ਨਾ ਆਈ ਤਾਂ ਮੇਰੀਆਂ ਮੁਸ਼ਕਾਂ ਬੰਨ੍ਹਕੇ ਸਰਦਾਰ ਪਾਸ ਲੈ ਗਏ, ਉਸਨੇ ਕਿਹਾ ਕਿ ਇਸਨੂੰ ਇਸੇ ਤਰ੍ਹਾਂ ਰੱਖੋ। ਤਿੰਨ ਦਿਨ ਮੈਂ ਓਥੇ ਹੀ ਮੁਸ਼ਕਾਂ ਵਿਚ ਜਕੜਿਆ ਹੋਯਾ ਪਿਆ ਰਿਹਾ, ਰੋਟੀ ਦੋਵੇਂ ਵੇਲੇ ਓਹ ਮੈਨੂੰ ਖੁਆ ਦੇਂਦੇ ਸਨ, ਤਿੰਨਾਂ ਦਿਨਾਂ ਪਿੱਛੋਂ ਉਨ੍ਹਾਂ ਦਾ ਸਰਦਾਰ ਮੇਰੇ ਪਾਸ ਆਇਆ ਅਤੇ ਪੁੱਛਣ ਲਗਾ ਕਿ "ਤੂੰ ਕੌਣ ਹੈਂ? ਸੱਚੋ ਸੱਚ ਦੱਸ ਦੇਹ, ਜੇ ਸੱਚ ਦੱਸ ਦੇਵੇਗਾ ਤਾਂ ਅਸੀਂ ਤੈਨੂੰ ਛੱਡ ਦੇਵਾਂਗੇ"। ਮੈਨੂੰ ਏਹ ਤਾਂ ਪੱਕਾ ਨਿਸਚਾ ਸੀ ਕਿ ਇਹ ਲੋਕ ਆਪਣੀ ਗੱਲ ਤੋਂ ਕਦੇ ਨਹੀਂ ਫਿਰਦੇ। ਮੈਂ ਸੱਚ ਸੱਚ ਆਖ ਦਿੱਤਾ ਕਿ "ਮੈਂ ਨਵਾਬ ਸਾਹਿਬ ਦਾ ਸੂਹੀਆ ਹਾਂ ਅਤੇ ਤੁਹਾਡੀ ਸੂਹ ਲੈਣ ਆਯਾ ਸਾਂ" ਏਹ ਸੁਣਦਿਆਂ ਹੀ ਉਸਨੇ ਆਪਣੇ ਇਕਰਾਰ ਮੂਜਬ ਮੈਨੂੰ ਛੱਡ ਦਿੱਤਾ, ਅਤੇ ਮੈਂ ਨੱਸਦਾ ਭੱਜਦਾ ਏਥੇ ਆ ਪਹੁੰਚਾ।

ਇੱਜ਼ਤ ਬੇਗ-ਵਾਹ, ਏਹ ਲੋਕ ਵੀ ਕੇਹੇ ਬੇਵਕੂਫ ਹਨ, ਏਹ ਜਾਣਕੇ ਵੀ ਕਿ ਏਹ ਸਾਡੇ ਦੁਸ਼ਮਨ ਦਾ ਮੁਖਬਰ ਹੈ, ਉਸਨੂੰ ਛੱਡ ਦੇਣਾ ਕੈਸੀ ਹਮਾਕਤ ਹੈ?

ਨਾਦਰ-ਠੀਕ ਹੈ, ਆਪ ਤਾਂ ਇਸਨੂੰ ਬੇਵਕੂਫ਼ੀ ਕਹਿੰਦੇ ਹੋ, ਪਰ ਓਹ ਇਸਨੂੰ ਬਹਾਦਰੀ ਸਮਝਦੇ ਹਨ। ਭਲਾ ਦੱਸੋ ਖਾਂ, ਤੁਸੀਂ ਅਜਿਹੀ ਬਹਾਦਰੀ ਕਰ ਸਕਦੇ ਹੋ?

ਇੱਜ਼ਤ ਬੇਗ-ਸਾਨੂੰ ਜੇ ਕੋਈ ਸਿੱਖ ਮੁਖਬਰ ਹੱਥ ਲੱਗ ਜਾਵੇ ਤਾਂ ਤੇਰੀ ਲੇਖ ਕਰ ਸੁੱਟੀਏ।

ਨਾਦਰ-ਹਾਂ ਸੱਚ ਯਾਰ ਮੁਹੰਮਦਾ! ਉਨ੍ਹਾਂ ਦੇ ਆਦਮੀ ਕਿੰਨੇ ਕੁ ਹਨ?