ਪੰਨਾ:ਦਲੇਰ ਕੌਰ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਨਾਲ ਅੱਗ ਪੈਦਾ ਕਰ ਕੇ ਮਸਾਲ ਜਗਾ ਲਈ। ਚਾਨਣ ਵਿਚ ਇਕ ਸਾਫ ਥਾਂ ਲੱਭ ਕੇ ਬੈਠ ਗਏ, ਘੋੜੇ ਛੱਡ ਦਿੱਤੇ, ਜੋ ਇਨ੍ਹਾਂ ਦੇ ਦੁਆਲੇ ਦੁਆਲੇ ਫਿਰਕੇ ਠੋਕਰਾਂ ਖਾ ਖਾ ਕੇ ਆਪਣੀ ਰੋਟੀ ਆਪੇ ਲੱਭਣ ਲਗ ਪਏ।

ਸਿੰਘ ਬਹਾਦਰਾਂ ਨੇ ਮਸਾਲ ਬੁਝਾ ਦਿੱਤੀ, ਕਿਉਂਕਿ ਇਨ੍ਹਾਂ ਨੇ ਤੇਲ ਦਾ ਕੁੱਪਾ ਥੋੜਾ ਨਾਲ ਬੱਧਾ ਹੋਯਾ ਸੀ ਜੋ ਮਸਾਲ ਜਗਦੀ ਰਹਿਣ ਦੇਂਦੇ। ਮਸਾਲ ਬੁਝ ਗਈ, ਹਨੇਰਾ ਘੁਪ ਹੋ ਗਿਆ, ਸੌਂ ਜਾਣ ਨਾਲ ਡਰ ਸੀ ਕਿ ਮਤਾ ਦੁਸ਼ਮਨਾਂ ਦਾ ਦਾਉ ਹੀ ਨਾ ਲੱਗ ਜਾਏ, ਅੱਖੀਂ ਕੁਝ ਦਿਸਦਾ ਨਹੀਂ ਸੀ, ਇਸ ਲਈ ਇਸ ਪ੍ਰਕਾਰ ਗੱਲਾਂ ਅਰੰਭ ਹੋਈਆਂ:-

੧-ਭਾਈ ਸਾਹਿਬ ਜੀ?
੨-ਹਾਂ ਜੀ।
੧-ਜੀ ਖਿਮਾਂ ਕਰਨੀ। ਮੈਂ ਦੂਜੇ ਭਾਈ ਹੁਰਾਂ ਨੂੰ ਬੁਲਾਯਾ ਹੈ।
੩-ਜੀ ਮੈਨੂੰ?
੧-ਨਹੀਂ ਜੀ ਓਨ੍ਹਾਂ ਨੂੰ, ਜੋ ਅਜੇ ਅੱਠ ਦਸ ਦਿਨ ਹੀ ਹੋਏ ਹਨ ਕਿ ਸਾਡੇ ਜੱਥੇ ਵਿਚ ਆਏ ਹਨ।
੪-ਮੈਨੂੰ ਜੀ?
੧-ਹਾਂ ਜੀ, ਤੁਹਾਨੂੰ ਹੀ, ਮੈਨੂੰ ਤੁਹਾਡਾ ਪਵਿਤ੍ਰ ਨਾਮ ਭੁਲ ਗਿਆ ਹੈ।
੪-ਜੀ ਦਾਸ ਦਾ ਨਾਮ ਪੰਥ ਨੇ ਦੁਖ ਭੰਜਨ ਸਿੰਘ ਰੱਖਯਾ ਹੈ।
੧-ਭਾਈ ਦੁਖਭੰਜਨ ਸਿੰਘ ਜੀ, ਮੈਂ ਸੁਣਿਆਂ ਸੀ