ਪੰਨਾ:ਦਲੇਰ ਕੌਰ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਜੋ ਚਾਹੁਣ ਸੋ ਕਰ ਸਕਦੇ ਹਨ, ਜੇ ਸਾਡਾ ਘਰ ਬਾਹਰ ਖੋਹਣਾ ਚਾਹੁਣ ਤਾਂ ਖੋਹ ਸਕਦੇ ਹਨ, ਹਰੇਕ ਤੁਰਕ ਬੱਚਾ ਮੇਰੇ ਲਈ ਹਊਏ ਤੋਂ ਘਟ ਨਹੀਂ ਸੀ, ਮੇਰੀ ਕੀ ਮਜਾਲ ਕਿ ਮੈਂ ਕਦੀ ਕਿਸੇ ਤੁਰਕ ਬੱਚੇ ਨਾਲ ਲੁਕਣਮੀਟੀ ਵੀ ਖੇਡਣ ਦੀ ਚਾਹ ਕਰ ਸਕਾਂ। ਕਈ ਵਾਰੀ ਤੁਰਕ ਮੁੰਡਿਆਂ ਨੇ ਮੈਨੂੰ ਬਜ਼ਾਰ ਵਿਚ ਫੜ ਕੇ ਮਾਰਨਾ, ਗਾਲ੍ਹਾਂ ਕਢਣੀਆਂ, ਜੇ ਕਦੀ ਖਾਣ ਪੀਣ ਦੀ ਕੋਈ ਚੀਜ਼ ਹੱਥ ਵਿਚ ਹੁੰਦੀ ਤਾਂ ਖੋਹ ਲੈਂਦੇ, ਪਰ ਮੈਂ ਕਦੀ ਸੁਪਨੇ ਵਿਚ ਵੀ ਉਨ੍ਹਾਂ ਦੇ ਸਾਹਮਨੇ ਅੱਖ ਉੱਚੀ ਕਰਨ ਦਾ ਹੌਂਂਸਲਾ ਨਹੀਂ ਕੀਤਾ ਸੀ। ਮੈਂ ਹਿੰਦੂ ਲੋਕਾਂ ਨੂੰ ਤੁਰਕਾਂ ਦੇ ਸਾਹਮਣੇ ਜਾਨਵਰ ਖਯਾਲ ਕਰਦਾ ਹੁੰਦਾ ਸਾਂ। ਮੂਲ ਕੀ ਤੁਰਕ ਸਾਡੇ ਵਾਸਤੇ ਸਾਖਯਾਤ ਕਾਲ ਦਾ ਅਵਤਾਰ ਤੇ ਅਸੀਂ ਨਿਰਅਪ੍ਰਾਧ ਤੇ ਬੇ ਦੋਸੇ ਹੁੰਦੇ ਹੋਏ ਵੀ ਉਨ੍ਹਾਂ ਦੇ ਮੁਜਰਮ, ਅਪ੍ਰਾਧੀ ਤੇ ਉਨ੍ਹਾਂ ਦਾ ਗ੍ਰਾਸ ਸਾਂ।

ਸਮਾਂ ਬੀਤਦਾ ਗਿਆ, ਅਸੀ ਯਾ ਇਉਂ ਕਹੋ ਕਿ ਮੈਂ ਉਸ ਡਰਾਉਣੀ ਹਾਲਤ ਵਿਚ ਵੀ ਅਪ੍ਰਸੰਨ ਨਹੀਂ ਸਾਂ, ਓਹ ਗੱਲਾਂ ਜਿਨ੍ਹਾਂ ਨੂੰ ਯਾਦ ਕੀਤਿਆਂ ਵੀ ਅੱਜ ਮੇਰਾ ਦਿਲ ਕੰਬ ਉਠਦਾ ਹੈ, ਮੈਨੂੰ ਓਦੋਂ ਬੁਰੀਆਂ ਨਹੀਂ ਲਗ ਦੀਆਂ ਸਨ, ਮੈਂ ਉਸ ਅੰਨ੍ਹੇ ਵਾਂਗ ਜਿਸਨੇ ਕਦੇ ਚਾਨਣ ਨਹੀਂ ਦੇਖਿਆ ਤੇ ਜੋ ਚਾਨਣ ਦੀ ਸ਼ਕਲ ਨੂੰ ਅਨਭਵ ਵਿਚ ਵੀ ਨਹੀਂ ਲਿਆ ਸਕਦਾ, ਅਤੇ ਚਾਨਣ ਦੇ ਗੁਣ ਨਾਂ ਜਾਣਦਾ ਹੋਯਾ ਆਪਣੀ ਹਾਲਤ ਵਿਚ ਹੀ ਪ੍ਰਸੰਨ ਰਹਿੰਦਾ ਹੈ, ਉਸ ਮੌਤੋਂ ਬੁਰੀ ਗੁਲਾਮੀ ਵਿਚ ਵੀ ਪ੍ਰਸੰਨ ਰਹਿੰਦਾ ਸਾਂ। ਇਕ ਦਿਨ ਮੈਂ ਸੁਚੇਤ ਪਾਣੀ ਹੋਣ ਲਈ ਬਾਹਰ ਗਿਆ,