ਪੰਨਾ:ਦਲੇਰ ਕੌਰ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਮੇਰੀ ਪੱਗ ਪੱਲੇ ਤਿੰਨ ਰੁਪਏ ਬੱਧੇ ਹੋਏ ਸਨ, ਲਾਹੌਰੋਂ ਬਾਹਰ ਨਿਕਲਿਆਂ ਹੀ ਇਕ ਨਸ਼ੇ ਵਿਚ ਮਸਤ ਹੋਏ ਹੋਏ ਤੁਰਕ ਨਾਲ ਅੱਖਾਂ ਚਾਰ ਹੋ ਗਈਆਂ, ਮੈਂ ਕੰਨੀ ਕਤ੍ਰਾਕੇ ਲੰਘ ਹੀ ਚਲਿਆ ਸਾਂ ਕਿ ਹੁਕਮ ਹੋਯਾ 'ਓ ਕਾਫ਼ਰ ਲੜਕੇ! ਇਧਰ ਆਓ' ਭਲਾ ਮੇਰੀ ਮਜਾਲ ਸੀ ਕਿ ਹੁਕਮ ਸੁਣਦਾ ਤੇ ਪਾਸ ਨਾਂ ਜਾਂਦਾ? ਮੈਂ ਪਾਸ ਗਿਆ, ਤੁਰਕ ਦੇ ਦੋਵੇਂ ਪਵਿਤ੍ਰ ਹੱਥਾਂ ਨੇ ਮੇਰੀਆਂ ਦੋਹਾਂ ਗੱਲ੍ਹਾਂ ਪਰ ਟਿਕ ਕੇ ਟਚ ਟਚ ਦੀਆਂ ਦੋ ਅਵਾਜਾਂ ਪੈਦਾ ਕੀਤੀਆਂ, ਤੇ ਮੇਰੀਆਂ ਗੱਲ੍ਹਾਂ ਲਾਲ ਹੋ ਜਾਣ ਦੇ ਨਾਲ ਹੀ ਮੇਰੀਆਂ ਅੱਖਾਂ ਵਿਚੋਂ ਅੱਥਰੂ ਤੇ ਮੂੰਹ ਵਿਚੋਂ 'ਹਾਇ ਰਾਮ!' ਦੀ ਚੀਕ ਨਿਕਲ ਗਈ। 'ਹਾਇ ਰਾਮ!' ਐਸਾ ਲਫਜ਼ ਸੀ ਜੋ ਤੁਰਕ ਨੂੰ ਅਣਿਆਲੇ ਤੀਰ ਨਾਲੋਂ ਵੱਧ ਚਭਿਆ। ਉਸਨੇ ਅੱਗੇ ਹੋ ਕੇ ਮੇਰੀ ਪੱਗ ਲਾਹ ਲਈ, ਪੈਰੋਂ ਗਾਮੇ ਸ਼ਾਹੀ ਜੁੱਤੀ ਲਾਹ ਕੇ ਪ੍ਰੇਮ ਨਾਲ ਮੇਰੇ ਸਿਰ ਨਾਲ ਦੋ ਤਿੰਨ ਵਾਰੀ ਛੁਹਾ ਕੇ ਮੇਰੇ ਸਿਰ ਨੂੰ ਟਕੋਰਾਂ ਕਰਨ ਜੋਗਾ ਕਰ ਦਿੱਤਾ। ਮੇਰੀ ਪੱਗ ਉੱਤੇ ਬੜੀ ਘ੍ਰਿਣਾ ਨਾਲ ਥੁਕਿਆ ਤੇ ਉਸਦੀ ਇਕ ਕੰਨੀ ਨਾਲ ਇੱਟ ਬੰਨ੍ਹਕੇ ਉਸ ਨੂੰ ਲਾਗ ਦੇ ਖੂਹ ਵਿਚ ਸੁੱਟ ਦਿੱਤਾ। ਹਾਇ! ਮੇਰੇ ਤਿੰਨ ਰੁਪਏ, ਓਹ ਤਿੰਨ ਰੁਪਏ ਜੋ ਮੈਂ ਕਈ ਮਹੀਨਿਆਂ ਵਿਚ ਬੜੇ ਯਤਨਾਂ ਨਾਲ ਪਿਤਾ ਤੋਂ ਚੋਰੀ ਜੋੜੇ ਸਨ, ਅਤੇ ਜੋ ਮੇਰੇ ਲਈ ਕਾਰੂੰ ਦੇ ਖਜ਼ਾਨੇ ਤੋਂ ਘਟ ਨਹੀਂ ਸਨ, ਪਗ ਦੇ ਨਾਲ ਹੀ ਤੁਰਕ ਦੀ ਹੱਥੀਂ ਖੂਹ ਦੀ ਭੇਟਾ ਹੋ ਗਏ, ਮੈਂ ਉੱਚੀ ਉੱਚੀ ਭੁੱਬਾਂ ਮਾਰਕੇ ਰੋਣ ਲਗ ਪਿਆ, ਪਰ ਮੇਰੇ ਚੀਕਾਂ ਮਾਰ ਮਾਰ ਕੇ ਰੋਣ ਨੇ ਉਸ ਦੇ ਦਿਲ ਵਿਚ ਕਿਸੇ